Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jar. ਦੌਲਤ, ਧਨ। wealth, money. ਉਦਾਹਰਨ: ਪਰੰਦਏ ਨ ਗਿਰਾਹ ਜਰ ॥ Raga Maajh 1, Vaar 13, Salok, 1, 6:1 (P: 144).
|
SGGS Gurmukhi-English Dictionary |
wealth, money.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. gold; fig. wealth, riches, yellow metal; same as ਬੁਢੇਪਾ weakness decay; dia. see ਜੰਗਾਲ਼ rust also ਜ਼ਰ. (2) v. imperative form of ਜਰਨਾ endure.
|
Mahan Kosh Encyclopedia |
ਜੜ. ਮੂਲ. “ਡਾਰੋਂ ਜਰ ਹੀ ਉਖਾਰਕੈ.” (ਕ੍ਰਿਸਨਾਵ) 2. ਜਲਨਾ. ਦਗਧ ਹੋਣਾ. “ਦੇਖਤ ਪ੍ਰਭੁਤਾ ਜਰ ਬਰ ਗਯੋ.” (ਗੁਪ੍ਰਸੂ) 3. ਦੇਖੋ- ਜਰਨਾ. “ਜਰ ਜਾਇ ਨਹੀਂ ਕਿਸਤੇ ਅਜਰੀ, ਅਸਪਾਇ ਗਏ ਸਗਰੀ ਉਰ ਮੇ ਜਰ.” (ਗੁਪ੍ਰਸੂ) 4. ਸੰ. ਜਰਾ. ਬੁਢਾਪਾ. ਵ੍ਰਿੱਧਾਵਸ੍ਥਾ. ਦੇਖੋ- ਜਰਵਾਣਾ ੨ ਅਤੇ ਜਰੁ। 5. ਉਹ ਸ਼ਿਕਾਰੀ, ਜਿਸ ਨੇ ਕ੍ਰਿਸ਼ਨ ਜੀ ਦੇ ਪੈਰ ਤੀਰ ਮਾਰਕੇ ਦੇਹਾਂਤ ਕੀਤਾ ਸੀ। 6. ਫ਼ਾ. [زر] ਜ਼ਰ. ਸੋਨਾ. ਸੁਵਰਣ. “ਮਾਤੇ ਮਤੰਗ ਜਰੇ ਜਰ ਸੰਗ.” (ਅਕਾਲ) 7. ਦੌਲਤ. “ਇਸੁ ਜਰ ਕਾਰਣਿ ਘਣੀ ਵਿਗੁਤੀ.” (ਆਸਾ ਅ: ਮਃ ੧) “ਪਰੰਦਏ ਨ ਗਿਰਾਹ ਜਰ.” (ਵਾਰ ਮਾਝ ਮਃ ੧) ਪੰਛੀਆਂ ਦੀ ਗੱਠ ਵਿੱਚ ਧਨ ਨਹੀਂ। 8. ਮੈਲ. ਜੰਗਾਲ. ਖ਼ਾਸ ਕਰਕੇ ਧਾਤੁ ਦੀ ਮੈਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|