Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jahaa. ਜਿਥੇ, ਜਿਸ ਸਥਾਨ ਤੇ। where. ਉਦਾਹਰਨ: ਧੰਨੁ ਸੇ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥ Raga Maajh 5, 8, 2:3 (P: 96). ਉਦਾਹਰਨ: ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥ (ਜਿਸ ਰਸਤੇ ਤੋਂ). Raga Gaurhee 5, Sukhmanee 2, 4:5 (P: 264). ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥ (ਜਿਸ ਅਵਸਥਾ ਵਿਚ). Raga Gond, Naamdev, 3, 2:1 (P: 873).
|
Mahan Kosh Encyclopedia |
(ਜਹਾਂ) ਕ੍ਰਿ.ਵਿ. ਜਿੱਥੇ. ਜਿਸ ਅਸਥਾਨ ਮੇਂ. “ਜਹਾ ਸ੍ਰਵਨਿ ਹਰਿਕਥਾ ਨ ਸੁਨੀਐ.” (ਸਾਰ ਮਃ ੫) “ਜਹਾਂ ਸਬਦੁ ਵਸੈ ਤਹਾਂ ਦੁਖ ਜਾਏ.” (ਆਸਾ ਮਃ ੩) 2. ਫ਼ਾ. [جہاں] ਨਾਮ/n. ਜਹਾਨ. ਸੰਸਾਰ। 3. ਸੰਸਾਰ ਦੇ ਪਦਾਰਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|