Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaa. 1. ਜਦੋਂ, ਜਿਸ ਵੇਲੇ। 2. ਜਿਸ। 3. ਜਦ ਕਿ। 4. ਜੇ ਕਰ, ਜੇ। 5. ਜਦ ਤੱਕ। 6. ਕਿਉਂਕਿ, ਕਿਉਂ ਜੋ। 7. ਜਿਥੇ (ਸਥਾਨ), ਜਦੋਂ ਵੀ/ਸਮਾਂ)। 8. ਜਿੰਨ੍ਹਾਂ। 1. when, at the time. 2. whose, from whom, for whom. 3. when. 4. if. 5. till. 6. because. 7. whenever, wherever. 8. to whom, whose. ਉਦਾਹਰਨਾ: 1. ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ Japujee, Guru Nanak Dev, 21:14 (P: 4). 2. ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ Japujee, Guru Nanak Dev, 21:17 (P: 5). ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੇ ਨਾਇ ਵਾਸਾ ॥ (ਜਿਸ ਤੋਂ). Raga Dhanaasaree 1, Sohlay, 3, 4:2 (P: 13). ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ (ਜਿਸ ਲਈ). Raga Gaurhee 5, Sohlay, 5, 3:1 (P: 13). 3. ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ Raga Goojree 5, Sodar, 5, 1:1 (P: 10). 4. ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥ Raga Sireeraag 1, 5, 2:3 (P: 16). 5. ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥ Raga Sireeraag 1, 24, 1:1 (P: 23). 6. ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥ Raga Sireeraag 4, Vaar 6:2 (P: 84). 7. ਠਾਕੁਰ ਜਾ ਸਿਮਰਾ ਤੂੰ ਤਾਹੀ ॥ (ਜਿਥੇ/ਜਦੋਂ ਵੀ). Raga Goojree 5, 19, 1:1 (P: 499). 8. ਜਾ ਕਉ ਗੁਰਮੁਖਿ ਆਪਿ ਬੁਝਾਈ ॥ (ਜਿੰਨ੍ਹਾਂ ਨੂੰ). Raga Sorath, Kabir, 4, 3:3 (P: 655). ਜਾ ਕੈ ਕੀਆ ਸ੍ਰਮੁ ਕਰੈ ਤੇ ਬੈਰ ਬਿਰੋਧੀ ॥ Raga Bilaaval 5, 36, 3:1 (P: 809).
|
SGGS Gurmukhi-English Dictionary |
[Desi pro.] Whom, to whom, whose
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) v. imperative form of ਜਾਣਾ go. (2) n.f. dia. see ਥਾਂ.
|
Mahan Kosh Encyclopedia |
ਪੜਨਾਂਵ/pron. ਜਿਸ. “ਜਾ ਦਿਨਿ ਬਿਸਰੈ ਪ੍ਰਾਨ ਸੁਖੁਦਾਤਾ, ਸੋ ਦਿਨੁ ਜਾਤ ਅਜਾਏ.” (ਗਉ ਮਃ ੫) 2. ਵ੍ਯ. ਯਦਿ. ਜਾਂ. ਅਗਰ. ਜੇ. “ਜਾ ਪਤਿ ਲੇਖੈ ਨਾ ਪਵੈ, ਤਾਂ ਸਭ ਨਿਰਾਫਲ ਕਾਮ.” (ਆਸਾ ਮਃ ੧) 3. ਕ੍ਰਿ.ਵਿ. ਜਬ. ਜਿਸ ਵੇਲੇ. “ਜਾ ਆਪਿ ਕ੍ਰਿਪਾਲ ਹੋਵੈ ਹਰਿ ਸੁਆਮੀ.” (ਮਃ ੪ ਵਾਰ ਬਿਹਾ) 4. ਸੰ. ਨਾਮ/n. ਮਾਤਾ. ਮਾਂ। 5. ਦੇਵਰ ਦੀ ਇਸਤ੍ਰੀ. ਦੇਰਾਨੀ। 6. ਵਿ. ਪੈਦਾ ਹੋਈ. ਉਤਪੰਨ. ਇਸ ਦਾ ਵਰਤਾਉ ਸ਼ਬਦ ਦੇ ਅੰਤ ਹੁੰਦਾ ਹੈ. ਜਿਵੇਂ- ਜਨਕਜਾ, ਗਿਰਿਜਾ ਆਦਿ। 7. ਫ਼ਾ. [جا] ਥਾਂ. ਜਗਾ. “ਕਿ ਸਰਬਤ੍ਰ ਜਾ ਹੋ.” (ਜਾਪੁ) 8. ਬਜਾ (ਜਗਾਸਿਰ) ਦਾ ਸੰਖੇਪ। 9. ਸਿੰਧੀ. ਦਾ. ਕਾ. ਦੇਖੋ- ਮਹਿੰਜਾ। 10. ਜਾਣਾ ਕ੍ਰਿਯਾ ਦਾ ਅਮਰ. ਜਾਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|