Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaa-u. 1. ਜਾਂਦਾ ਹਾਂ (ਸਹਾਇਕ ਕ੍ਰਿਆ)। 2. ਜਾਣਾ, ਤੁਰ ਕੇ ਜਾਣਾ, ਫਾਸਲਾ (ਵਿੱਥ) ਤਹਿ ਕਰਕੇ ਪੁੱਜਣਾ, ਗਮਨ ਕਰਕੇ ਜਾਣਾ। 3. ਗਮਨ, ਗਵਨ। 4. ਚਲੀਆਂ ਜਾਣ, ਦੂਰ ਹੋ ਜਾਣ (ਸ਼ਬਦਾਰਥ, ਮਹਾਨਕੋਸ਼); ਨਾਸ਼ਮਾਨ, ਚਲੇ ਜਾਣ ਵਾਲੀਆਂ (ਕੋਸ਼)। 1. auxiliary verb. 2. to go. 3. leaving. 4. leave. go away. ਉਦਾਹਰਨਾ: 1. ਆਖਾ ਜੀਵਾ ਵਿਸਰੈ ਮਰਿ ਜਾਉ ॥ Raga Aaasaa 1, Sodar, 3, 1:1 (P: 9). ਹਰਿ ਬਿਨੁ ਜੀਉ ਜਲਿ ਬਲਿ ਜਾਉ ॥ (ਜਾਂਦਾ ਹੈ). Raga Sireeraag 1, 1, 1:1 (P: 14). ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥ (ਜਾਵਾਂ). Raga Sireeraag 1, 2, 2:2 (P: 14). 2. ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥ Raga Sireeraag 4, 68, 1:1 (P: 41). ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ ॥ Raga Sireeraag 1, Asatpadee 1, 5:3 (P: 53). ਭਰਮੇ ਭੂਲੇ ਆਵਉ ਜਾਉ ॥ Raga Gaurhee 3, Asatpadee 1, 1:2 (P: 229). 3. ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਨ ਆਵਣੁ ਜਾਉ ॥ Raga Sireeraag 5, 88, 1:4 (P: 48). 4. ਸੁਰਗੈ ਦੀਆ ਮੋਹਣੀਆ ਇਸਤਰੀਆਂ ਹੋਵਨਿ ਨਾਨਕ ਸਭੋ ਜਾਉ ॥ Raga Maajh 1, Vaar 9ਸ, 1, 4:2 (P: 142). ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤਾ ਜਾਉ ॥ (ਚਲਾ ਜਾਏ). Salok, Kabir, 102:1 (P: 1369).
|
SGGS Gurmukhi-English Dictionary |
1. (aux. v.) happen, be accomplished. 2. go, shall go.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਉਤਪੱਤਿ. ਜਨਮ 2. ਜਾਵੇ. ਦੂਰ ਹੋਵੇ. ਜਾਵੇਂ. “ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ.” (ਮਃ ੧ ਵਾਰ ਮਾਝ) 3. ਜਾਂਉਂ. ਜਾਵਾਂ. “ਜਾਉ ਨ ਜਮ ਕੈ ਘਾਟ.” (ਮਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|