Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇee. 1. ਸਮਝ, ਸਮਝੀ, ਜਾਣ। 2. ਜਾਣ ਭਾਵ ਮਰਨ ਵਾਲੀ। 3. ਜਾਣਾ, ਭਾਵ ਮਰਨਾ। 4. ਜਾਣਨ ਵਾਲਾ। 1. understand, know. 2. going, departing viz., mortal. 3. going, departing, viz., dying. 4. knower. ਉਦਾਹਰਨਾ: 1. ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥ (ਹੇ ਮੂਰਖ ਸਮਝ). Raga Sireeraag 1, 27, 1:2 (P: 24). ਗੁਰ ਪਰਸਾਦਿ ਕਿਨੈ ਵਿਰਲੈ ਜਾਣੀ ॥ (ਸਮਝੀ). Raga Maajh 5, 29, 1:2 (P: 103). ਜਿਸ ਨੋ ਸਾਹਿਬ ਵਡਾ ਕਰੇ ਸੋਈ ਵਡ ਜਾਣੀ ॥ (ਸਮਝ). Raga Gaurhee 4, Vaar 5:1 (P: 302). 2. ਨਾਮ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥ Raga Aaasaa 3, Asatpadee 23, 5:1 (P: 423). ਜੋ ਦੀਸੈ ਸਭ ਆਵਣ ਜਾਣੀ ॥ (ਜਾਣ/ਮਰਨ ਵਾਲੀ). Raga Maajh 1, Solhaa 1, 13:2 (P: 1021). 3. ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ ॥ (ਜਾਣਾ ਭਾਵ ਮਰਨਾ). Raga Vadhans 5, Chhant 1, 1:4 (P: 576). ਉਦਾਹਰਨ: ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ ॥ Raga Tukhaaree 1, Chhant 4, 4:4 (P: 1112). 4. ਤੂੰ ਵਲਵੰਚ ਲੂਕਿ ਕਰਹਿ ਸਭ ਜਾਣੈ ਜਾਣੀ ਰਾਮ ॥ Raga Bihaagarhaa 5, Chhant 7, 2:1 (P: 546). ਉਦਾਹਰਨ: ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥ Raga Bihaagarhaa 4, Vaar 12:5 (P: 553).
|
SGGS Gurmukhi-English Dictionary |
1. understood, realized, recognized, comprehended, grasped. 2. (the process of) going/departing/leaving this life. 3. knower.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
conj. as, as though, as if, that is.
|
Mahan Kosh Encyclopedia |
ਵਿ. ਗ੍ਯਾਨੀ. ਜਾਣਨ ਵਾਲਾ. “ਸਭ ਜੀਆ ਕਾ ਹੈ ਜਾਣੀ.” (ਮਃ ੪ ਵਾਰ ਬਿਹਾ) “ਬਿਨੁ ਗੁਰ ਪੂਰੇ ਕੋਇ ਨ ਜਾਣੀ.” (ਆਸਾ ਅ: ਮਃ ੩) 2. ਜਾਣ ਵਾਲਾ (ਵਾਲੀ). 3. ਸਮਝੀ. ਮਾਲੂਮ ਕੀਤੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|