Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇ⒰. 1. ਸਮਝ। 2. ਜਾਣ, ਗਮਨ ਕਰਨ, ਭਾਵ ਮਰਨ। 3. ਜਾਣੂ, ਜਾਣਨ ਵਾਲਾ, ਸਿਆਣਾ, ਸੁਜਾਣ। 4. ਪਛਾਣ, ਗਿਆਨ। 5. ਜਾਣਨਯੋਗ ਹਰੀ। 1. know. 2. going, departing, viz., dying. 3. knower, wise. 4. knowledge, grasp, comprehension. 5. worth knowing. ਉਦਾਹਰਨਾ: 1. ਨਾਨਕ ਸਾਚੇ ਕਉ ਸਚੁ ਜਾਣੁ ॥ Raga Sireeraag 1, 5, 1:1 (P: 15). ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥ (‘ਮਹਾਨਕੋਸ਼’ ਜਾਣਨ ਵਾਲੇ). Raga Sireeraag 5, 74, 4:3 (P: 43). 2. ਆਵਣ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥ Raga Sireeraag 1, 13, 3:3 (P: 19). 3. ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ ॥ Raga Sireeraag 4, Vaar 18:2 (P: 90). ਅੰਧੀ ਦੁਨੀਆ ਸਾਹਿਬੁ ਜਾਣੁ ॥ Raga Aaasaa 1, 4, 1:2 (P: 349). ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥ Raga Aaasaa 3, 51, 2:3 (P: 364). ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥ Raga Goojree 5, Vaar 4:4 (P: 519). ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ ॥ (ਜਾਣਨਹਾਰ ਹਰੀ). Raga Parbhaatee 1, 9, 2:2 (P: 1329). 4. ਮਨ ਚੂਰੇ ਖਟੁ ਦਰਸਨ ਜਾਣੁ ॥ (ਛੇ ਦਰਸ਼ਨਾਂ ਦੀ ਪਛਾਣ/ਗਿਆਨ ਇਹ ਮਨ ਨੂੰ ਵੱਸ ਕਰਦਾ ਹੈ). Raga Aaasaa 1, 11, 1:1 (P: 352). 5. ਪੂਰੇ ਗੁਰ ਤੇ ਜਾਣੈ ਜਾਣੁ ॥ Raga Basant 1, Asatpadee 3, 3:4 (P: 1188).
|
SGGS Gurmukhi-English Dictionary |
[var.] From Jāna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਗ੍ਯਾਤਾ. ਗ੍ਯਾਨਵਾਨ. ਜਾਣਨ ਵਾਲਾ. “ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ.” (ਸ੍ਰੀ ਮਃ ੫) “ਅੰਧੀ ਦੁਨੀਆ, ਸਾਹਿਬ ਜਾਣੁ.” (ਆਸਾ ਮਃ ੧) 2. ਕ੍ਰਿ. ਜਾਣਨਾ. “ਆਪੇ ਆਖਣੁ ਆਪੇ ਜਾਣੁ.” (ਮਃ ੧ ਵਾਰ ਰਾਮ ੧) 3. ਵ੍ਯ. ਮਾਨੋ. ਗੋਯਾ. “ਜਾਣੁ ਨ ਜਾਏ ਮਾਈਆਂ ਜੂਝੇ ਸੂਰਮੇ.” (ਚੰਡੀ ੩) 4. ਜਾਣ (ਗਮਨ ਕਰਨ) ਵਾਲਾ. “ਕਹਾ ਤੇ ਆਇਆ ਕਹਾ ਇਹੁ ਜਾਣੁ.” (ਮਃ ੧ ਵਾਰ ਮਲਾ) 5. ਫ਼ਾ. [زیاں] ਜ਼ਯਾਨ. ਨਾਮ/n. ਹਾਨੀ. ਨੁਕ਼ਸਾਨ. “ਵਾਹੇਂਦੜ ਜਾਣੁ.” (ਮਃ ੨ ਵਾਰ ਮਾਝ) ਆਕਾਸ਼ ਨੂੰ ਤੀਰ ਵਾਹੁਣ ਵਾਲੇ ਦਾ ਹੀ ਨੁਕ਼ਸਾਨ ਹੈ, ਕਿਉਂਕਿ ਹਟਕੇ ਉਸੇ ਪੁਰ ਆਵੇਗਾ, ਆਕਾਸ਼ ਦਾ ਕੁਝ ਨਹੀਂ ਵਿਗੜੇਗਾ। 6. ਅ਼. [ذاں] ਜ਼ਾਨ. ਦੋਸ਼. ਵਿਕਾਰ. ਐਬ। 7. ਦੇਖੋ- ਸੁਜਾਣੁ ਅਤੇ ਜਾਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|