Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṫ. 1. ਜਾਂਦਾ, ਗੁਜ਼ਰਦਾ, ਲੰਘਾਂ। 2. ਜਾਂਦਾ (ਸਹਾਇਕ ਕਿਰਿਆ)। 3. ਗਮਨ ਕਰਨ, ਜਾਣ। 4. ਦੂਰ ਹੁੰਦਾ, ਮਿਟਦਾ। 1. passing, going. 2. auxiliary verb. 3. going, departing. 4. fleeing, wiped out. ਉਦਾਹਰਨਾ: 1. ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥ Raga Aaasaa 5, 4, 1:2 (P: 12). ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ ॥ (ਅਗਰਸਰ ਹੁੰਦੇ/ਜਾਂਦੇ ਨੂੰ ਮੋੜ ਲਿਆ). Raga Gaurhee 5, 121, 2:1 (P: 204). ਜਿਹ ਮਾਰਗਿ ਇਹੁ ਜਾਤ ਇਕੇਲਾ ॥ Raga Gaurhee 5, Sukhmanee 2, 2:7 (P: 264). ਸੋ ਜਨੁ ਪਰ ਘਰ ਜਾਤ ਨ ਸੋਹੀ ॥ Raga Gaurhee, Kabir, Asatpadee 38, 1:2 (P: 330). ਕਮਲਾ ਭ੍ਰਮਿ ਭੀਤਿ ਕਮਲਾ ਭ੍ਰਮਿ ਭੀਤਿ ਹੇ ਤੀਖਣ ਮਦ ਬਿਪਰੀਤ ਹੇ ਅਵਧ ਅਕਾਰਥ ਜਾਤ ॥ Raga Aaasaa 5, Chhant 14, 1:1 (P: 461). 2. ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ ॥ Raga Gaurhee 4, 59, 3:2 (P: 171). ਸਾਧਸੰਗਿ ਮਿਟਿ ਜਾਤ ਬਿਕਾਰ ॥ Raga Gaurhee 5, 161, 3:1 (P: 198). ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਕਹਿਓ ਰੀ ॥ Raga Aaasaa 5, 51, 2:2 (P: 384). 3. ਆਵਤ ਜਾਤ ਜੋਨੀ ਦੁਖ ਖੀਨਾ ॥ Raga Gaurhee 5, 124, 1:2 (P: 190). ਆਵਤ ਜਾਤ ਨਰਕ ਅਵਤਾਰ ॥ (ਭਾਵ ਮਰਨ). Raga Gaurhee 5, Thitee, 13:2 (P: 299). ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥ (ਜਾਂਦਾ). Raga Bihaagarhaa 4, Vaar 6, Salok, 3, 2:2 (P: 550). 4. ਆਠ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸੁ ਤਨ ਤੇ ਜਾਤ ॥ Raga Bilaaval 5, 94, 1:2 (P: 821).
|
SGGS Gurmukhi-English Dictionary |
[1. Sk. n.] 1. caste, high caste. 2. sort, kind. 3. product. 4. creation
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. individual self, individuality, person; species; caste, sub caste, class, social class, brotherhood, community, race, ethnic denomination, also ਜ਼ਾਤ.
|
Mahan Kosh Encyclopedia |
ਨਾਮ/n. ਘੜੇ ਦੀ ਗਰਦਨ ਦੇ ਬਾਲ. ਅਯਾਲ. “ਮਸਤਕ ਕਰਨ ਜਾਤ ਦ੍ਰਿਗ ਗ੍ਰੀਵਾ.” (ਗੁਪ੍ਰਸੂ) 2. ਸੰ. ਨਾਮ/n. ਜਨਮ। 3. ਪੁਤ੍ਰ। 4. ਵਿ. ਜਨਮਿਆ ਹੋਇਆ. ਪੈਦਾ ਹੋਇਆ। 5. ਕ੍ਰਿ.ਵਿ. ਜਾਂਦਾ. ਗੁਜ਼ਰਦਾ. “ਜਾਤ ਅਕਾਰਥ ਜਨਮ ਪਦਾਰਥ.” (ਧਨਾ ਮਃ ੫) 6. ਜਾਣਵੇਲੇ. “ਆਵਤ ਸੰਗ ਨ ਜਾਤ ਸੰਗਾਤੀ.” (ਭੈਰ ਕਬੀਰ) 7. ਸੰ. ਯਾਤ. ਵਿ. ਗੁਜ਼ਰਿਆ. ਮੋਇਆ. “ਜਾਤ ਜਾਇ ਦਿਜਬਾਲਕ ਦੈਹੋਂ.” (ਕ੍ਰਿਸਨਾਵ) ਮੋਏ ਹੋਏ ਦਿਜਬਾਲਕ ਜਾਇਦੈਹੋਂ। 8. ਸੰ. ਗ੍ਯਾਤ. ਜਾਣਿਆ ਹੋਇਆ। 9. ਅ਼. [ذات] ਜ਼ਾਤ. ਕਿਸੇ ਵਸ੍ਤੂ ਦੀ ਅਸਲਿਯਤ (ਅਸਲੀਅਤ). ਹਕ਼ੀਕ਼ਤ। 10. ਜਾਨ. ਰੂਹ਼। 11. ਜਾਤਿ. ਕੁਲ ਗੋਤ੍ਰ ਆਦਿ ਭੇਦ। 12. ਸ਼ਖ਼ਸੀਯਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|