Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaaṫaa. 1. ਜਾਣਿਆ। 2. ਜਨਮਦਾ। 3. ਜਾਣਿਆ ਗਿਆ, ਪ੍ਰਸਿੱਧ ਹੋਇਆ। 4. ਜਾਂਦਾ, ਗਮਨ ਕਰਦਾ। 5. ਜਾਂਦਾ (ਸਹਾਇਕ ਕਿਰਿਆ)। 6. ਜੰਤ, ਜੀਵ। 7. ਯਾਤ੍ਰਾ ਭਾਵ ਜੀਵਨ। 1. appreciated, realised, known. 2. coming, taking birth. 3. known. 4. going, departing. 5. auxiliary verb. 6. creature. 7. pilgrimage viz., life.
ਉਦਾਹਰਨਾ:
1. ਮੈ ਕੀਤਾ ਨ ਜਾਤਾ ਹਰਾਮਖੋਰੁ ॥ Raga Sireeraag 1, 29, 4:1 (P: 24).
ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ ॥ Raga Sireeraag 1, Asatpadee 6, 6:1 (P: 57).
ਸਗਲੀ ਜੋਤਿ ਜਾਤਾ ਤੂ ਸੋਈ ਮਿਲਿਆ ਭਾਇ ਸੁਭਾਏ ॥ (ਜਾਣਿਆ ਜਾਂਦਾ ਹੈ). Raga Soohee 1, Chhant 3, 1:5 (P: 765).
2. ਮਰਤਾ ਜਾਤਾ ਨਦਰਿ ਨ ਆਇਆ ॥ (ਜਨਮਦਾ ਮਰਦਾ ਕੋਈ ਨਹੀਂ ਦਿਸਦਾ). Raga Gaurhee 1, 4, 4:4 (P: 152).
3. ਜਗ ਜੀਵਨੁ ਸੇਵਿ ਜੁਗ ਚਾਰੇ ਜਾਤਾ ॥ Raga Gaurhee 3, 26, 2:2 (P: 159).
ਤੀਨਿ ਭਵਨ ਜੁਗ ਚਾਰੇ ਜਾਤਾ ॥ (ਪ੍ਰਸਿਧ ਹੋਇਆ ਹਰ ਸਮੇਂ ਜਾਣਿਆ ਜਾਂਦਾ ਹੈ). Raga Raamkalee 1, Oankaar, 10:4 (P: 931).
4. ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥ Raga Gaurhee 1, Asatpadee 18, 5:1 (P: 229).
ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥ Raga Gaurhee, Kabir, 18, 1:1 (P: 327).
ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ ॥ (ਭਾਵ ਮਰਨਾ). Raga Soohee 3, Chhant 5, 3:1 (P: 766).
5. ਆਨ ਰਸਾ ਖਿਨ ਮਹਿ ਲਹਿ ਜਾਤਾ ॥ Raga Aaasaa 5, 27, 1:2 (P: 377).
6. ਜਾਤਿ ਮੈ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥ Raga Aaasaa 1, Vaar 12, Salok, 1, 2:1 (P: 469).
7. ਹਰਿ ਕੀਈ ਹਮਾਰੀ ਸਫਲ ਜਾਤਾ ॥ Raga Bilaaval 4, 7, 1:4 (P: 801).

SGGS Gurmukhi-English Dictionary
1. understood, recognized, came to know; becomes known, is experienced. 2. 1. (aux. v.) happens, is/are happening, does. 3. going/passing away, goes, penetrates/spreads into; i.e., dies. 4. ? takes birth.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
v. form participle of ਜਾਣਨਾ knew, thought.

Mahan Kosh Encyclopedia

ਵਿ. ਗ੍ਯਾਤਾ. ਜਾਣਨ ਵਾਲਾ. “ਜਨਮ ਜਾਤਾ ਗ੍ਯਾਨ ਗ੍ਯਾਤਾ.” (ਅਕਾਲ) 2. ਗਮਨ ਕਰਤਾ। 3. ਜਾਣਿਆ. “ਜਿਨੀ ਘਰੁ ਜਾਤਾ ਆਪਣਾ.” (ਆਸਾ ਅ: ਮਃ ੩) “ਜਿਨਿ ਜਾਤਾ ਸੋ ਤਿਸ ਹੀ ਜੇਹਾ.” (ਓਅੰਕਾਰ) 4. ਨਾਮ/n. ਯਾਤ੍ਰਾ. “ਹਰਿ ਕੀਈ ਹਮਾਰੀ ਸਫਲ ਜਾਤਾ.” (ਬਿਲਾ ਮਃ ੪ ਪੜਤਾਲ) ਮਨੁੱਖ ਜਨਮ ਦੀ ਯਾਤ੍ਰਾ। 5. ਸੰ. ਕਨ੍ਯਾ. ਪੁਤ੍ਰੀ। 6. ਉਤਪੱਤਿ. ਪੈਦਾਇਸ਼.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits