Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṫé. 1. ਜਾਣੇ ਗਏ, ਪ੍ਰਸਿੱਧ ਹੋਏ। 2. ਜਾਂਦੇ ਹਾਂ, ਗਮਨ ਕਰਦੇ ਹਾਂ। 3. ਜਾਣ/ਸਮਝ ਲਿਆ। 1. known. 2. go, tread. 3. knowing. ਉਦਾਹਰਨਾ: 1. ਗੁਰ ਸੇਵਾ ਤੇ ਜੁਗ ਚਾਰੇ ਜਾਤੇ ॥ Raga Maajh 3, Asatpadee 4, 3:2 (P: 111). ਹਰਿ ਕੇ ਭਗਤ ਸਦਾ ਜਨ ਨਿਰਮਲ ਜੁਗਿ ਜੁਗਿ ਸਦ ਹੀ ਜਾਤੇ ॥ (ਜਾਣੇ ਗਏ, ਪ੍ਰਗਟ ਹੋਏ). Raga Soohee 3, Chhant 5, 4:4 (P: 771). 2. ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥ Raga Gaurhee 4, 54, 1:2 (P: 169). ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥ (ਜਾਂਦੇ). Raga Gaurhee 1, Asatpadee 18, 5:1 (P: 229). 3. ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥ Raga Gaurhee 5, 91, 1:2 (P: 183). ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥ Raga Gaurhee 5, 128, 2:2 (P: 207). ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥ (ਜਾਣਿਆ, ਪਛਾਣਿਆ). Raga Soohee 5, 54, 3:2 (P: 749).
|
SGGS Gurmukhi-English Dictionary |
1. become known. 2. go, follow, reach. 3. understood, realized. 3. (one) leaving. 4. (aux. v.) is/are happening, happens, do.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਾਂਦੇ. ਗਮਨ ਕਰਦੇ। 2. ਜਾਣੇ. ਸਮਝੇ. “ਗੁਰਪ੍ਰਸਾਦਿ ਕਾਹੂ ਜਾਤੇ.” (ਦੇਵ ਮਃ ੫) 3. ਜਬ ਸੇ. ਜਬ ਤੇ. “ਜਾਤੇ ਸਾਧੂਸਰਣਿ ਗਹੀ। ਸਾਂਤਿ ਸਹਜ ਮਨਿ ਭਇਓ ਪ੍ਰਗਾਸਾ.” (ਸਾਰ ਮਃ ੫) ਦੇਖੋ- ਬਿਹੰਡਨ ੩। 4. ਜਾਂ ਤੇ. ਜਿਸ ਸੇ. ਜਿਸ ਤੋਂ. “ਹੋਇ ਜਾਤੇ ਤੇਰੈ ਨਾਇ ਵਾਸਾ.” (ਸੋਹਿਲਾ) 5. ਦੇਖੋ- ਯਾਂਤੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|