Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaan⒤. 1. ਜਾਣ ਕੇ, ਸਮਝ ਕੇ। 2. ਜਾਂਦੇ ਹਨ। 3. ਗਮਨ ਕਰਨ, ਤੁਰ ਜਾਣ। 4. ਜਾਣ, ਜਾਂਦੇ (ਸਹਾਇਕ ਕਿਰਿਆ)। 1. deeming, assaying. 2. go to. 3. depart. 4. auxiliary verb. ਉਦਾਹਰਨਾ: 1. ਪੁਤ੍ਰ ਕਲਤ੍ਰ ਉਰਝਿਓ ਜਾਨਿ ਮੇਰੀ ॥ Raga Gaurhee 5, 80, 1:3 (P: 179). ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥ (ਦੇਖ ਚਾਖ ਅਥਵਾ ਸਮਝ ਬੁੱਝ ਕੇ). Raga Dhanaasaree 5, 26, 2:2 (P: 677). 2. ਹਰਿ ਸੋਭਾ ਪਾਈ ਹਰਿ ਨਾਮਿ ਵਡਿਆਈ ਹਰਿ ਦਰਗਹ ਪੈਧੇ ਜਾਨਿ ਜੀਉ ॥ Raga Aaasaa 4, Chhant 13, 3:2 (P: 447). 3. ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ Raga Tilang 1, 5, 2:5 (P: 723). 4. ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ ॥ Raga Raamkalee 5, Vaar 5, Salok, 5, 2:2 (P: 959).
|
SGGS Gurmukhi-English Dictionary |
1. believing that, by understanding/knowing, by considering as. 2. know, understand! 3. know(s) realizes(s) 4. go, depart. 5 (auxiliary verb) happen(s), shall be/happen. 6 from life.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਜਾਣਕੇ. “ਜਾਨਿ ਅਜਾਨ ਭਏ ਹਮ ਬਾਵਰ.” (ਸੋਰ ਰਵਿਦਾਸ) 2. ਜਨ (ਦਾਸ) ਨੂੰ. ਸੇਵਕ ਤਾਂਈਂ. “ਸਰਨਿ ਆਇਓ ਉਧਰੁ ਨਾਨਕ ਜਾਨਿ.” (ਕਾਨ ਮਃ ੫) 3. ਜੀਵਨ (ਜਿੰਦਗੀ) ਮੇਂ. ਜੀਵਨ ਭਰ. “ਸਗਲੀ ਜਾਨਿ ਕਰਹੁ ਮਉਦੀਫਾ.” (ਮਾਰੂ ਸੋਲਹੇ ਮਃ ੫) ਦੇਖੋ- ਮਉਦੀਫਾ। 4. ਸੰ. ਨਾਮ/n. ਭਾਰਯਾ. ਜੋਰੂ. ਵਹੁਟੀ। 5. ਦੇਖੋ- ਜਾਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|