Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaas⒰. 1. ਜਾਂਦਾ ਹਾਂ (ਸਹਾਇਕ ਕ੍ਰਿਆ)। 2. ਜਿਸ ਦੇ। 3. ਜਸ, ਕੀਰਤ, ਵਡਿਆਈ। 4. ਜਿਸ ਨੇ। 5. ਜਿਸ ਦਾ/ਨੂੰ। 1. am, auxiliary verb. 2. whose praise. 3. adoration. 4. who. 5. whom. ਉਦਾਹਰਨਾ: 1. ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥ Raga Sireeraag 1, 12, 4:3 (P: 18). 2. ਪੀਵਤ ਰਾਮ ਰਸੁ ਅੰਮ੍ਰਿਤ ਗੁਣ ਜਾਸੁ ॥ Raga Gaurhee 5, 149, 1:1 (P: 195). 3. ਗੁਰਮੁਖਿ ਬੁਧਿ ਪ੍ਰਗਟੀ ਪ੍ਰਭ ਜਾਸੁ ॥ Raga Gaurhee 3, Asatpadee 7, 7:3 (P: 232). ਸਿਮਰਉ ਜਾਸੁ ਬਿਸੁੰਭਰ ਏਕੈ ॥ Raga Gaurhee 5, Sukhmanee 1, 1:3 (P: 262). 4. ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥ Raga Gaurhee, Kabir, 42, 2:1 (P: 331). 5. ਜਾਸੁ ਜਪਤ ਭਉ ਅਪਦਾ ਜਾਇ ॥ Raga Gaurhee 5, Asatpadee 2, 2:1 (P: 236).
|
Mahan Kosh Encyclopedia |
ਨਾਮ/n. ਯਸ਼. ਕੀਰਤਿ. “ਜਸਿ ਕਾ ਜਾਸੁ ਸੁਨਤ ਭਵ ਤਰੀਐ.” (ਮਾਰੂ ਮਃ ੫) 2. ਜਾਂਦਾ ਹਾਂ. “ਹਉ ਸਦ ਬਲਿਹਾਰੈ ਜਾਸੁ.” (ਸ੍ਰੀ ਅ: ਮਃ ੧) 3. ਜਾਵਸਾਂ. ਜਾਵਾਂਗਾ। 4. ਪੜਨਾਂਵ/pron. ਯਸ੍ਯ. ਜਿਸ ਨੂੰ. “ਜਾਸੁ ਜਪਤ ਭਉ ਅਪਦਾ ਜਾਇ.” (ਗਉ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|