Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaahi. 1. ਜਾਂਦੇ ਹਨ (ਸਹਾਇਕ ਕ੍ਰਿਆ)। 2. ਜਾਉ, ਗਮਨ ਕਰੋ। 3. ਜਾ ਸਕਦਾ। 4. ਦੂਰ ਹੋ/ਮਿਟ ਜਾਂਦੇ ਹਨ। 5. ਭਾਵ ਰਖਦਾ ਹੈ। 6. ਤੁਰ ਜਾਣਾ ਭਾਵ ਮਰ ਜਾਣਾ। 7. ਜਿਸ ਦੇ/ਨੂੰ। 1. go, depart. 2. go, get away. 3. can, auxiliary verb. 4. perish, depart. 5. puts, keeps. 6. perish, die. 7. which. ਉਦਾਹਰਨਾ: 1. ਅਸੰਖ ਅਮਰ ਕਰਿ ਜਾਹਿ ਜੋਰ ॥ (ਜੋਰ ਦਾ ਰਾਜ ਕਰ ਜਾਂਦੇ ਹਨ). Japujee, Guru Nanak Dev, 18:3 (P: 4). 2. ਮੇਰੇ ਮਨ ਲੈ ਲਾਹਾ ਘਰਿ ਜਾਹਿ ॥ (ਜਾਉ). Raga Sireeraag 1, 17, 1:1 (P: 20). ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥ (ਜਾਂਦੇ ਹਨ). Raga Sireeraag 3, 20, 2:1 (P: 66). ਉਦਾਹਰਨ: ਜਾਹਿ ਬੈਕੁੰਠਿ ਨਹੀ ਸੰਸਾਰਿ ॥ (ਸਵਰਗਾਂ ਵਿਚ ਜਾਂਵੇ). Raga Raamkalee, Kabir, 9, 1:2 (P: 971). ਮੰਞਹੁ ਦੂਰਿ ਨ ਜਾਹਿ ਪਿਰਾ ਜੀਉ ਘਰਿ ਬੈਠਿਆ ਹਰਿ ਪਾਏ ॥ (ਜਾਉ). Raga Gaurhee 3, Chhant 5, 1:2 (P: 246). 3. ਤਾ ਕੇ ਅੰਤ ਨ ਪਾਏ ਜਾਹਿ ॥ Japujee, Guru Nanak Dev, 24:8 (P: 5). 4. ਦੇਖਿ ਦਰਸਨੁ ਮਨੁ ਸਾਧਾਰੈ ਪਾਪ ਸਗਲੇ ਜਾਹਿ ॥ Raga Sireeraag 5, 94, 3:1 (P: 51). 5. ਜਾਹਿ ਸਵਾਰੈ ਸਾਝ ਬਿਆਲ ॥ Raga Gaurhee 1, 11, 3:1 (P: 154). 6. ਜਿਨੑ ਸਿਉ ਧੜੇ ਕਰਹਿ ਸੇ ਜਾਹਿ ॥ Raga Aaasaa 4, 54, 2:1 (P: 366). 7. ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ ॥ Raga Sorath 9, 5, 2:1 (P: 632).
|
SGGS Gurmukhi-English Dictionary |
[Desi pro.] Whom
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਜਾਂਹਿਂ. ਜਾਂਦੇ ਹਨ. “ਜਾਹਿ ਸਵਾਰੈ ਸਾਝ ਬਿਆਲ.” (ਗਉ ਮਃ ੧) 2. ਵਿ. ਜੈਸਾ. ਜੇਹਾ. “ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ.” (ਵਿਚਿਤ੍ਰ) ਮੇਰੇ ਜੇਹੇ ਨੂੰ ਤ੍ਰਿਣ ਤੋਂ ਮੇਰੁ ਕਰੋਂ। 3. ਪੜਨਾਂਵ/pron. ਜਿਸ ਨੂੰ. ਜਿਸੇ. “ਬੇਦ ਸਕੈ ਨਹਿ ਜਾਹਿ ਬਤਾਈ.” (ਕ੍ਰਿਸਨਾਵ) 4. ਜਿਸ ਨੇ. “ਅਘਾਸੁਰ ਕੀ ਸਿਰੀ ਜਾਹਿ ਫਾਰੀ ਹੈ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|