Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaahee. 1. ਜਾਂਦੇ ਹਨ, ਗਮਨ ਕਰਦੇ ਹਨ। 2. ਜਾਂਦੇ (ਸਹਾਇਕ ਕ੍ਰਿਆ)। 3. ਲੰਘਦਾ/ਲੰਘ ਜਾਂਦਾ ਹੈ। 4. ਜਾ ਸਕਦੇ। 5. ਮਿਟ ਜਾਂਦੇ/ਦੂਰ ਹੋ ਜਾਂਦੇ ਹਨ। 1. go. 2. auxiliary verb. 3. pass away. 4. can (auxiliary verb). 5. perish, removed. ਉਦਾਹਰਨਾ: 1. ਤਿਨ ਐਥੇ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥ Raga Sireeraag 4, Vaar 14:5 (P: 89). ਪਤਿ ਸੇਤੀ ਅਪੁਨੈ ਘਰਿ ਜਾਹੀ ॥ Raga Gaurhee 5, Baavan Akhree, 15:6 (P: 253). 2. ਮਰਿ ਨ ਜਾਹੀ ਜਿਨਾ ਬਿਸਰਤ ਰਾਮ ॥ Raga Gaurhee 5, 111, 1:1 (P: 188). 3. ਡਰਪਤ ਡਰਪਤ ਜਨਮ ਬਹੁਤੁ ਜਾਹੀ ॥ Raga Gaurhee 5, 156, 1:2 (P: 197). ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥ (ਲੰਘ ਗਏ). Raga Sorath Ravidas, 3, 2:1 (P: 658). 4. ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ ॥ Raga Gaurhee 5, Chhant 2, 4:5 (P: 248). 5. ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ॥ Raga Aaasaa 5, 148, 2:1 (P: 407).
|
SGGS Gurmukhi-English Dictionary |
1. go, walk away, depart, leave, enter in; be removed. 2. (aux.v.) happen, be done.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਾਂਦਾ ਹੈ. ਗੁਜ਼ਰਦਾ ਹੈ. “ਜੋ ਦਿਨ ਆਵੈ, ਸੋ ਦਿਨ ਜਾਹੀ.” (ਸੂਹੀ ਰਵਿਦਾਸ) 2. ਜਾਂਦਾ. ਜਾਂਦੇ. “ਚਲਤੁ ਨ ਜਾਹੀ ਲਖਣੇ.” (ਸੂਹੀ ਛੰਤ ਮਃ ੫) ਜਾਣੇ ਨਹੀਂ ਜਾਂਦੇ। 3. ਪੜਨਾਂਵ/pron. ਜਿਸ. “ਜਾਹੀ ਕੇ ਨਾਮ ਪ੍ਰਤਾਪ ਹੂੰ ਤੇ.” (ਕ੍ਰਿਸਨਾਵ) 4. ਕ੍ਰਿ.ਵਿ. ਜਿੱਥੇ. ਜਹਾਂ. “ਜਾਹੀ ਓਰ ਜਾਊਂ ਅਤਿ ਆਦਰ ਤਹਾਂ ਹੀ ਪਾਊਂ.” (ਕਵਿ ੫੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|