Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jiṫ⒰. 1. ਜਿਸ ਨਾਲ, ਜਿਸ ਸਦਕਾ, ਜਿਸ ਕਰਕੇ, ਜਿਸ ਦੁਆਰਾ। 2. ਜਿਸ ਨੂੰ/ਜਿਸ ਦੇ। 3. ਜਦੋਂ, ਜਿਸ ਸਮੇਂ। 4. ਜਿਥੇ। 5. ਜਿਸ ਨਾਲ। 6. ਜਿਸ ਤਰ੍ਹਾਂ। 7. ਜਿਥੋ। 1. where by, by which. 2. which. 3. when. 4. where, wherein. 5. by which. 6. as. 7. through which. ਉਦਾਹਰਨਾ: 1. ਫੇਰਿ ਕਿ ਅਗੈ ਰਖੀ ਐ ਜਿਤੁ ਦਿਸੈ ਦਰਬਾਰੁ ॥ Japujee, Guru Nanak Dev, 4:3 (P: 2). ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥ Raga Sireeraag 4, Vaar 9ਸ, 3, 1:8 (P: 85). ਏਕੁ ਸਬਦੁ ਜਿਤੁ ਕਥਾ ਵੀਚਾਰੀ ॥ (ਜਿਸ ਰਾਹੀ). Raga Raamkalee, Guru Nanak Dev, Sidh-Gosat, 44:5 (P: 943). 2. ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ Japujee, Guru Nanak Dev, 4:4 (P: 2). ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥ Raga Sireeraag 3, 55, 2:3 (P: 35). 3. ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ Japujee, Guru Nanak Dev, 21:10 (P: 4). ਸਫਲ ਮੂਰਤੁ ਸਫਲਾ ਘੜੀ ਜਿਤੁ ਸਚੈ ਨਾਲਿ ਪਿਆਰੁ ॥ Raga Sireeraag 5, 76, 3:1 (P: 44). 4. ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ Japujee, Guru Nanak Dev, 27:1 (P: 6). ਉਦਾਹਰਨ: ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥ Raga Maajh 5, 44, 1:1 (P: 107). ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥ (ਜਿਸ ਵਿਚ, ਜਿਥੇ). Raga Maajh 1, Vaar 26, Salok, 1, 1:24 (P: 150). ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ ॥ (ਜਿਥੇ). Raga Soohee 5, 49, 1:1 (P: 747). 5. ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥ Raga Gaurhee 1, Sohlay, 1, 1:2 (P: 12). ਗੁਰੁ ਸਜਣੁ ਮੇਰਾ ਮੇਲਿ ਹਰੇ ਜਿਤੁ ਮਿਲਿ ਹਰਿ ਨਾਮੁ ਧਿਆਵਾ ॥ (ਜਿਸ ਨੂੰ). Raga Vadhans 4, 3, 5:1 (P: 562). 6. ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥ Raga Maajh 5, 31, 3:2 (P: 103). 7. ਗੁਰਿ ਦਿਖਲਾਈ ਮੋਰੀ ਜਿਤੁ ਮਿਰਗ ਪੜਤ ਹੈ ਚੋਰੀ ॥ Raga Sorath, Kabir, 10, 1:2 (P: 656).
|
SGGS Gurmukhi-English Dictionary |
[1. indecl.] 1. (from Sk. Yatra) wherever, 2. who, whom, which, what. 3. for which
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਜਿਤ। 2. ਕ੍ਰਿ.ਵਿ. ਜਬਕਿ. “ਜਿਤੁ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉ ਘਾਲੀਐ?” (ਵਾਰ ਆਸਾ) 3. ਜਿਧਰ. ਜਿਸ ਪਾਸੇ. “ਜਿਤੁ ਕੋ ਲਾਇਆ ਤਿਤੁ ਹੀ ਲਾਗਾ.” (ਆਸਾ ਕਬੀਰ) 4. ਜਿੱਥੇ. ਜਹਾਂ. “ਵਿਸਰਹਿ ਨਾਹੀ ਜਿਤੁ ਤੂ ਕਬਹੂ, ਸੋ ਥਾਨੁ ਤੇਰਾ ਕੇਹਾ?” (ਸੂਹੀ ਮਃ ੫) 5. ਜਿਸ ਤੋਂ. ਜਿਸ ਸੇ. “ਬਧਾ ਛੁਟਹਿ ਜਿਤੁ.” (ਸ੍ਰੀ ਮਃ ੧ ਪਹਰੇ) 6. ਪੜਨਾਂਵ/pron. ਜਿਸ. “ਜਿਤੁ ਦਿਹਾੜੇ ਧਨ ਵਰੀ.” (ਸ. ਫਰੀਦ) “ਜਿਤੁ ਸੇਵਿਐ ਸੁਖ ਹੋਇ ਘਨਾ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|