Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jin. 1. ਜਿਸ ਦਾ ਬਹੁ ਵਚਨ, ਜਿੰਨ੍ਹਾਂ। 2. ਜਿਧਰ, ਜਿਸ ਪਾਸੇ ਵੱਲ। 1. in whom/whose. 2. in whichever direction, wherever. ਉਦਾਹਰਨਾ: 1. ਜਿਨ ਕੈ ਰਾਮੁ ਵਸੈ ਮਨ ਮਾਹਿ ॥ Japujee, Guru Nanak Dev, 37:8 (P: 8). 2. ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥ Raga Raamkalee 1, Oankaar, 41:5 (P: 935).
|
SGGS Gurmukhi-English Dictionary |
[P. pro.] Whom
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pron. same as ਜਿਸ who pl. ਜਿਨ੍ਹਾਂ.
|
Mahan Kosh Encyclopedia |
ਪੜਨਾਂਵ/pron. ਜਿਸ ਦਾ ਬਹੁ ਵਚਨ. ਜਿਨ੍ਹਾਂ ਨੇ. “ਜਿਨ ਜਾਨਿਆ ਸੇਈ ਤਰੇ.” (ਰਾਮ ਰੁਤੀ ਮਃ ੫) 2. ਵ੍ਯ. ਮਤ. ਨਾ. “ਗੁਰੁ ਸਨਮੁਖ ਜਿਨ ਮਿਥ੍ਯਾ ਭਾਖੋ.” (ਗੁਪ੍ਰਸੂ) ਇਸ ਦਾ ਰੂਪ ਜਿਨਿ ਭੀ ਹੈ. ਦੇਖੋ- ਜਿਨਿ ੩। 3. ਜਿਧਰ. ਜਿਸ ਤਰਫ਼. “ਡੋਰੀ ਪ੍ਰਭੁ ਪਕੜੀ ਜਿਨ ਖਿੰਚੈ ਤਿਨ ਜਾਈਐ.” (ਓਅੰਕਾਰ) ਜਿਧਰ ਖਿੰਚੈ, ਤਿਧਰ ਜਾਈਐ। 4. ਸੰ. जि-नक् ਵਿ. ਜਿੱਤਣ ਵਾਲਾ. ਵਿਜਯੀ. “ਅਬ ਮੋਤੇ ਏਈ ਜਿਨ ਜਾਈ.” (ਪਾਰਸਾਵ) 5. ਨਾਮ/n. ਵਿਸ਼ਨੁ। 6. ਸੂਰਜ। 7. ਬੁੱਧ ਭਗਵਾਨ। 8. ਰਿਸ਼ਭਦੇਵ. ਵਿਕਾਰਾਂ ਨੂੰ ਜਿੱਤਣ ਵਾਲਾ ਹੋਣ ਕਰਕੇ ਰਿਸ਼ਭਦੇਵ ਦੀ ਇਹ ਸੰਗ੍ਯਾ ਹੋਈ. ਇਸ ਮਹਾਤਮਾ ਦਾ ਚਲਾਇਆ “ਜੈਨ” ਮਤ ਸੰਸਾਰ ਵਿੱਚ ਪ੍ਰਸਿੱਧ ਹੈ। 9. ਜੈਨ ਮਤ ਦਾ ਤੀਰਥੰਕਰ. ਦੇਖੋ- ਜੈਨ, ਤੀਰਥੰਕਰ, ਪਾਰਸਨਾਥ ਅਤੇ ਰਿਖਭ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|