Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jin⒤. 1. ਜਿੰਨ੍ਹਾਂ ਨੇ। 2. ਜਿਸ ਨੇ। 3. ਜਿੰਨ੍ਹਾਂ ਦਾ। 4. ਹਰਗਿਜ਼ ਨਾ, ਮਤ। 1. those. 2. who. 3.of whom. 4. donot, never. ਉਦਾਹਰਨਾ: 1. ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ Japujee, Guru Nanak Dev, 5:3 (P: 2). 2. ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ Japujee, Guru Nanak Dev, 16:8 (P: 3). 3. ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥ (ਜਿੰਨਾਂ ਦੇ ਭਾਰ ਖਿਚ ਕੇ). Raga Gaurhee, Kabir, 64, 1:1 (P: 327). 4. ਘਰ ਛੋਡੇ ਬਾਹਰਿ ਜਿਨਿ ਜਾਇ ॥ Raga Gaurhee, Kabir, Vaar, 3:3 (P: 344). ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ ॥ (ਨਾ ਕਢੋ). Raga Aaasaa, Kabir, 34, 1:1 (P: 484). ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥ (ਬਿਲਕੁਲ ਨਾ). Raga Dhanaasaree Ravidas, 2, 1:1 (P: 694).
|
SGGS Gurmukhi-English Dictionary |
[H. indecl.] God forbid, lest, by no means, let it not be that, perhaps
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਜਿਸ ਨੇ. “ਜਿਨਿ ਏਹੁ ਜਗਤੁ ਉਪਾਇਆ.” (ਸ੍ਰੀ ਮਃ ੧) 2. ਜਿਨ੍ਹਾਂ ਨੇ. “ਜਿਨਿ ਜਿਨਿ ਨਾਮੁ ਧਿਆਇਆ.” (ਮਾਝ ਬਾਰਹਮਾਹਾ) 3. ਵ੍ਯ. ਨਿਸ਼ੇਧ. ਮਤ. ਜਨਿ. ਜਿਨ. “ਉਨਕੀ ਗੈਲਿ ਤੋਹਿ ਜਿਨਿ ਲਾਗੈ.” (ਆਸਾ ਕਬੀਰ) “ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ.” (ਸ: ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|