Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jih. 1. ਜਿਸ ਦੇ। 2. ਜਿਨ੍ਹਾਂ। 3. ਜਿਸ ਨੇ। 4. ਜਿਸ ਦੇ/ਨੂੰ। 5. ਜਿਸ ਨਾਲ। 6. ਜਿਥੇ। 1. in whose. 2. in which; whose; on whom. 3. which. 4. whom; whose. 5. with which. 6. where, in which. ਉਦਾਹਰਨਾ: 1. ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੇ ਬਚਨਿ ਹਰਿ ਹਮ ਬਾਚੇ ॥ Raga Gaurhee 4, 55, 1:2 (P: 169). 2. ਜਿਹ ਧੰਧੇ ਮਹਿ ਓਇ ਲਪਟਾਏ ॥ Raga Gaurhee 5, 78, 1:3 (P: 178). ਧਨਿ ਤੇਊ ਜਿਹ ਰੁਚ ਇਆ ਮਨੂਆ ॥ (ਜਿੰਨ੍ਹਾਂ ਦਾ). Raga Gaurhee 5, Baavan Akhree, 4:2 (P: 251). ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ ॥ (ਜਿੰਨਾਂ ਉਪਰ). Raga Gaurhee 5, Baavan Akhree, 28ਸ:1 (P: 256). 3. ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥ Raga Gaurhee 9, 4, 1:1 (P: 219). 4. ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥ Raga Gaurhee 9, 5, 1:2 (P: 219). ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥ (ਜਿਸ ਨੂੰ). Raga Gaurhee 9, 7, 3:1 (P: 220). ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥ (ਜਿਸ ਦੇ). Raga Gaurhee 5, Sukhmanee 4, 2:1 (P: 267). 5. ਆਰ ਨਹੀ ਜਿਹ ਤੋਪਉ ॥ Raga Sorath Ravidas, 7, 1:1 (P: 659). 6. ਜਿਹ ਪਉੜੇ ਪ੍ਰਭ ਸ੍ਰੀ ਗੋਪਾਲ ॥ Raga Bhairo, Kabir, 1, 2:4 (P: 1162). ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥ Salok, Kabir, 15:2 (P: 1365).
|
SGGS Gurmukhi-English Dictionary |
[h. pro.] Which, whichever
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਜਿਸ. ਜਿਸ ਦੇ. “ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ.” (ਸੁਖਮਨੀ) “ਜਾਤਿ ਅਰੁ ਪਾਤਿ ਨਹਨ ਜਿਹ.” (ਜਾਪੁ) 2. ਜਿਸ ਸੇ. ਜਿਸ ਸਾਥ. “ਆਰ ਨਹੀ ਜਿਹ ਤੋਪਉ.” (ਸੋਰ ਰਵਿਦਾਸ) 3. ਕ੍ਰਿ.ਵਿ. ਜਿੱਥੇ. ਜਹਾਂ. “ਜਿਹ ਪਉੜ੍ਹੇ ਪ੍ਰਭੁ ਸ੍ਰੀ ਗੋਪਾਲ.” (ਭੈਰ ਅ: ਕਬੀਰ) 4. ਸੰ. ਜ੍ਯਾ-ਧਨੁਖ ਦਾ ਚਿੱਲਾ.{972} ਫ਼ਾ. [زِہ] ਜ਼ਿਹ. “ਮ੍ਰਿਤਕ ਸਰਪ ਨਿਹਾਰਕੈ ਜਿਹ ਅਗ੍ਰ ਤਾਹਿ ਉਠਾਇ.” (ਪਰੀਛਤਰਾਜ) 5. ਵ੍ਯ. ਧਨ੍ਯ। 6. ਸ਼ਾਬਾਸ਼। 7. ਵਾਹ ਵਾਹ! Footnotes: {972} ਮੋਚੀ, ਜੁੱਤੀ ਦੀ ਨੋਕ ਨੂੰ, ਜਿਸ ਤੇ ਤਿੱਲਾ ਲਾਉਂਦੇ ਹਨ, “ਜਿਹ” ਆਖਦੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|