Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jee. 1. ਸਨਮਾਨ ਬੋਧਕ ਸ਼ਬਦ। 2. ਦਿਲ, ਮਨ, ਚਿਤ। 3. ਜੀਵ, ਪ੍ਰਾਣੀ, ਆਤਮਾ (ਸ਼ਬਦਾਰਥ, ਨਿਰਣੈ)। 4. ਵਿਅਕਤੀ। 1. suffix denoting respect. 2. mind. 3. soul. 4. whom. ਉਦਾਹਰਨਾ: 1. ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥ Raga Goojree 5, 5, 1:1 (P: 10). ਗੁਰ ਜੀ ਕੇ ਦਰਸਨ ਕਉ ਬਲਿ ਜਾਉ ॥ Raga Gaurhee 5, 169, 1:1 (P: 193). ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥ Raga Malaar 5, 7, 1:1 (P: 1268). 2. ਆਪੇ ਜਾਨੈ ਅਪਨੇ ਜੀ ਕੀ ॥ Raga Gaurhee 5, Sukhmanee 23, 7:4 (P: 294). 3. ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥ Raga Sorath 5, 57, 1:2 (P: 623). 4. ਮੈ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥ (ਪ੍ਰਾਣੀ, ਵਿਅਕਤੀ). Raga Soohee 1, Kuchajee, 1:4 (P: 762). ਸੇ ਗੁਣ ਮੁਝੈ ਨ ਆਵਨੀ ਕੈ ਜੀ ਦੋਸੁ ਧਰੇਹ ॥ (‘ਮਹਾਨ ਕੋਸ਼’ ਇਥੇ ‘ਜੀ’ ਨੂੰ ਜੀਵਨ ਦਾ ਆਧਾਰ ਮੰਨ ਕੇ, ‘ਜੀ’ ਦੇ ਅਰਥ ‘ਜਲ’ ਕਰਦਾ ਹੈ). Raga Tilang 4, Asatpadee 1, 4:2 (P: 725).
|
SGGS Gurmukhi-English Dictionary |
[P. interj.] Sir!
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) suff. of honor or respect, a term of endearment or reverence, sir, adv. yes, yes sir or madam. (2) n.m. same as ਰਹਵ person, member, disposition, inclination, mood.
|
Mahan Kosh Encyclopedia |
ਨਾਮ/n. ਜੀਵ. ਪ੍ਰਾਣੀ. “ਬਇਆਲੀਸ ਲਖ ਜੀ ਜਲ ਮਹਿ ਹੋਤੇ.” (ਆਸਾ ਨਾਮਦੇਵ) 2. ਮਨ. ਚਿੱਤ. “ਗੁਰਮਤੀ ਪਰਗਾਸੁ ਹੋਆ ਜੀ.” (ਮਾਝ ਅ: ਮਃ ੩) 3. ਉਤਸਾਹ. ਹਿੰਮਤ। 4. ਵ੍ਯ. ਸਨਮਾਨ ਬੋਧਕ ਸ਼ਬਦ. “ਮੈ ਜੀ ਨਾਮਾ ਹੋਂ ਜੀ.” (ਧਨਾ ਨਾਮਦੇਵ) 5. ਹਾਂ. ਜੀ. ਇਹ ਸ਼ਬਦ ਕਿਸੇ ਦੇ ਕਥਨ ਦੇ ਉੱਤਰ ਵਿੱਚ ਬੋਲੀਦਾ ਹੈ। 6. ਨਾਮ/n. ਜੀਵਨ ਦਾ ਸੰਖੇਪ. ਜਲ. “ਬਰਸੁ ਮੇਘ ਜੀ, ਤਿਲੁ ਬਿਲਮੁ ਨ ਲਾਉ.” (ਮਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|