Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jæḋé-u. ਬੰਗਾਲ ਦਾ 12ਵੀਂ ਸਦੀ ਵੈਸ਼ਨਵ ਕ੍ਰਿਸ਼ਨ ਭਗਤ ਜੋ ਸਾਧੂਆਂ ਦੀ ਸੰਗਤ ਕਰਕੇ ਕਰਤਾਰ ਭਗਤ ਹੋਇਆ, ਇਸ ਦੇ 2 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਗੂਜਰੀ ਤੇ ਮਾਰੂ ਵਿਚ ਦਰਜ ਹਨ। 12th century saint poet of Bengal. ਉਦਾਹਰਨ: ਗੁਰ ਪਰਸਾਦੀ ਜੈਦੇਉ ਨਾਮਾ ॥ Raga Gaurhee, Kabir, Asatpadee 36, 5:1 (P: 330).
|
SGGS Gurmukhi-English Dictionary |
Jaidev’ a 12th century poet Bhagat (devotee of God) from Bengal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੈਦੇਵ) ਸੰ. ਜਯਦੇਵ. ਵਿਕ੍ਰਮਾਦਿਤ੍ਯ ਦੇ ਦਰਬਾਰ ਦਾ ਇੱਕ ਪੰਡਿਤ, ਜਿਸ ਦਾ ਪ੍ਰਸਿੱਧ ਨਾਮ “ਪਕ੍ਸ਼ਧਰਮਿਸ੍ਰ” ਹੈ। 2. ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਦਾ ਪੁਤ੍ਰ, ਜੋ ਰਮਾਦੇਵੀ ਦੇ ਉਦਰ ਤੋਂ ਕੇਂਦੂਲੀ (ਜਿਲਾ ਬੀਰਭੂਮਿ ਬੰਗਾਲ) ਵਿੱਚ ਪੈਦਾ ਹੋਇਆ. ਜਯਦੇਵ ਵੈਸ਼ਨਵ ਮਤਧਾਰੀ ਕ੍ਰਿਸ਼ਨਉਪਾਸਕ ਸੀ, ਪਰ ਤਤ੍ਵਵੇੱਤਾ ਸਾਧੂਆਂ ਦੀ ਸੰਗਤਿ ਕਰਕੇ ਕਰਤਾਰ ਦਾ ਅਨੰਨ ਸੇਵਕ ਹੋਇਆ. ਇਹ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦਾ ਪੂਰਣ ਪੰਡਿਤ ਸੀ. ਇਸ ਦਾ ਰਚਿਆ ਗੀਤਗੋਬਿੰਦ ਮਨੋਹਰ ਕਾਵ੍ਯ ਹੈ. ਜੈਦੇਵ ਰਾਗਵਿਦ੍ਯਾ ਦਾ ਪ੍ਰੇਮੀ ਸੀ ਅਤੇ ਆਪਣੀ ਇਸਤ੍ਰੀ ਪਦਮਾਵਤੀ ਨਾਲ ਮਿਲਕੇ ਮਨੋਹਰ ਸੁਰ ਨਾਲ ਆਪਣੇ ਰਚੇ ਪਦ ਗਾਇਆ ਕਰਦਾ ਸੀ. ਇਸ ਨੇ ਆਪਣੀ ਉ਼ਮਰ ਦਾ ਬਹੁਤਾ ਹਿ਼ੱਸਾ ਬੰਗਾਲ ਦੇ ਰਾਜਾ ਬੱਲਾਲਸੇਨ ਦੇ ਪੁਤ੍ਰ ਰਾਜਾ ਲਕ੍ਸ਼ਮਣਸੇਨ ਦਾ ਪਾਸ ਰਹਿਕੇ ਵਿਤਾਇਆ.{997} ਇਸੇ ਜੈਦੇਵ ਦੇ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦੀ ਅਤੇ ਪ੍ਰਾਕ੍ਰਿਤ ਭਾਸ਼ਾ ਦੇ ਪਾਏਜਾਂਦੇ ਹਨ. “ਜੈਦੇਵ ਤਿਆਗਿਓ ਅੰਹਮੇਵ.” (ਬਸੰ ਅ: ਮਃ ੫) 3. ਵਿਜਯ ਰੂਪ ਪਰਮਾਤਮਾ ਸਭ ਨੂੰ ਜੈ ਕਰਨ ਵਾਲਾ, ਜੋ ਕਿਸੇ ਤੋਂ ਪਰਾਸ੍ਤ ਨਹੀਂ ਹੁੰਦਾ. “ਬਦਤ ਜੈਦੇਵ ਜੈਦੇਵ ਕਉ ਰੰਮਿਆ.” (ਮਾਰੂ ਜੈਦੇਵ). Footnotes: {997} ਲਕ੍ਸ਼ਮਣਸੇਨ ਸਨ ੧੧੧੯ ਵਿੱਚ ਗੱਦੀ ਤੇ ਬੈਠਾ ਅਤੇ ਸਨ ੧੧੯੯ ਵਿੱਚ ਬਖ਼ਤਯਾਰ ਦੇ ਪੁਤ੍ਰ ਮੁਹੰਮਦ ਤੋਂ ਹਾਰ ਖਾਕੇ ਦੇਸ਼ ਛੱਡਗਿਆ. ਲਕ੍ਸ਼ਮਣਸੇਨ ਦੀ ਰਾਜਧਾਨੀ ਨਦੀਆ (ਨਵਦ੍ਵੀਪ) ਸੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|