Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jæn. 1. ਜਿਨ(ਰਿਸ਼ਭ ਦੇਵ) ਦਾ ਚਲਾਇਆ। 2. ਜੈਨ ਧਰਮ ਵਾਲੇ, ਜੈਨੀਆਂ ਵਾਲੇ। 1. religion founded by Jinn (Rishav Dev). 2. of Jain Dharma. ਉਦਾਹਰਨਾ: 1. ਜੈਨ ਮਾਰਗ ਸੰਜਮ ਅਤਿ ਸਾਧਨ ॥ Raga Gaurhee 5, Sukhmanee 3, 2:6 (P: 265). 2. ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ ॥ Raga Dhanaasaree 5, 13, 2:2 (P: 674).
|
SGGS Gurmukhi-English Dictionary |
Jainism. Jains, followers of Jainism.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. an Indian religion, Jainism, also ਜੈਨ ਮੱਤ adj. same as ਜੈਨੀ.
|
Mahan Kosh Encyclopedia |
ਜਿਨ (ਰਿਸ਼ਭਦੇਵ) ਦੇ ਚਲਾਏ ਮਤ ਦਾ ਅਨੁਗਾਮੀ. ਜੈਨੀ. ਜੈਨ ਮਤ ਬੌੱਧ ਧਰਮ ਤੋਂ ਪਹਿਲਾ ਹੈ. ਇਸ ਦੇ ਪੰਜ ਮੁੱਖਵ੍ਰਤ ਹਨ- ਅਹਿੰਸਾ, ਸਤ੍ਯ, ਅਸ੍ਤੇਯ (ਚੋਰੀ ਦਾ ਤ੍ਯਾਗ), ਬ੍ਰਹ੍ਮਚਰਯ ਅਤੇ ਅਪਰਿਗ੍ਰਹ (ਮੋਹ ਦਾ ਤ੍ਯਾਗ). ਜੈਨ ਮਤ ਦੇ ਤਿੰਨ ਫ਼ਿਰਕ਼ੇ ਮੁੱਖ ਹਨ- ਇੱਕ ਸ਼੍ਵੇਤਾਂਬਰ, ਦੂਜਾ ਦਿਗੰਬਰ{998}, ਤੀਜਾ ਢੂੰਡੀਆ. ਜੈਨੀ ਨੂੰ ਬੋਲਣ ਵੇਲੇ ਮੂੰਹ ਅੱਗੇ ਵਸਤ੍ਰ ਰੱਖਣਾ ਜ਼ਰੂਰੀ ਹੈ. ਅਤੇ ਜੈਨੀ ਸਾਧੁ ਨੂੰ ਮੂੰਹ ਤੇ ਪੱਟੀ ਬੰਨਕੇ ਰੱਖਣੀ ਚਾਹੀਏ ਅਰ ਰਜੋਹਰਾ (ਸੂਤ ਦਾ ਝਾੜੂ) ਹਰੇਕ ਪਾਸ ਹੋਣਾ ਚਾਹੀਏ ਜਿਸ ਨਾਲ ਬੈਠਣ ਵੇਲੇ ਜ਼ਮੀਨ ਸਾਫ਼ ਕਰ ਲਵੇ, ਤਾਕਿ ਕੋਈ ਜੀਵ ਨਾ ਮਰੇ. ਜੈਨੀ ਸਾਧੂ ਨੂੰ ਕੇਵਲ ਜੈਨੀਆਂ ਦੇ ਘਰਾਂ ਤੋਂ ਮੰਗਕੇ ਠੰਢਾ ਭੋਜਨ ਅਤੇ ਉਬਲਿਆ ਹੋਇਆ ਪਾਣੀ ਖਾਣਾ ਪੀਣਾ ਚਾਹੀਏ. ਨਿਰਮਲ ਜਲ ਨਾਲ ਨ੍ਹਾਉਣਾ ਵਰਜਿਤ ਹੈ, ਕਿਉਂਕਿ ਅਜਿਹਾ ਕਰਨ ਤੋਂ ਜੀਵ ਮਰਦੇ ਹਨ. ਜੈਨੀ ਸਾਧੂ ਨੂੰ ਧਨ ਜਮਾਂ ਕਰਨ ਦਾ ਨਿਸ਼ੇਧ ਹੈ. ਹੋਰ ਵ੍ਰਤਾਂ ਤੋਂ ਛੁੱਟ ਅੱਠ ਵ੍ਰਤ ਸਿਰੋਮਣਿ ਹਨ, ਅਰਥਾਤ- ਭਾਦੋਂ ਬਦੀ ੧੨ ਤੋਂ ਭਾਦੋਂ ਸੁਦੀ ੪ ਤੀਕ. ਅਖ਼ੀਰੀ ਦਿਨ ਦਾ ਨਾਮ “ਛਮਛਰੀ”{999} ਹੈ, ਜੋ ਸਭ ਤੋਂ ਪਵਿਤ੍ਰ ਹੈ.{1000} ਜੈਨ ਮਤ ਵਿੱਚ ਜਗਤਕਰਤਾ ਪਾਰਬ੍ਰਹਮ ਨਹੀਂ ਮੰਨਿਆ. ਇਹ ਮੁਕ੍ਤਾਤਮਾ ਨੂੰ ਹੀ ਈਸ਼੍ਵਰ ਆਖਦੇ ਹਨ. “ਜੈਨ ਮਾਰਗ ਸੰਜਮ ਅਤਿ ਸਾਧਨ.” (ਸੁਖਮਨੀ) ਦੇਖੋ- ਤੀਰਥੰਕਰ, ਮਾਯਾਮੋਹ ਅਤੇ ਰਿਖਭਦੇਵ। 2. ਅ਼. [زَین] ਜ਼ੈਨ. ਖ਼ੂਬੀ. ਗੁਣ। 3. ਸਜਾਵਟ. ਸ਼੍ਰਿੰਗਾਰ। 4. ਫ਼ਾ. ਵੈਰਾਗਵਾਨ. ਜਿਸ ਨੇ ਸੰਸਾਰ ਦੇ ਪਦਾਰਥਾਂ ਦਾ ਪ੍ਰੇਮ ਤ੍ਯਾਗਦਿੱਤਾ ਹੈ. Footnotes: {998} ਦਿਗੰਬਰਾਂ ਦੇ ਤਿੰਨ ਫਿਰਕੇ ਹਨ- ਮੁਨਿ, ਜੋ ਨੰਗੇ ਰਹਿਂਦੇ ਹਨ. ਐਲਕ, ਜੋ ਲਿੰਗੋਟੀ ਮਾਤ੍ਰ ਰਖਦੇ ਹਨ. ਛੁੱਲਕ, ਜੋ ਲਿੰਗੋਟੀ ਅਤੇ ਸਵਾ ਗਜ ਦਾ ਪਰਨਾ ਰਖਦੇ ਹਨ. ਦਿਗੰਬਰੀ ਮੋਰ ਪੰਖਾਂ ਦਾ ਰਜੋਹਰਾ ਰਖਦੇ ਹਨ- ਇਹ ਹੱਥ ਤੇ ਲੈਕੇ ਖੜੇ ਖੜੇ ਭੋਜਨ ਕਰਦੇ ਹਨ. {999} ਇਸ ਦਾ ਮੂਲ ਸੰਸਕ੍ਰਿਤ ਸੰਵਤਸਰੀ (संवत्सरी) ਹੈ. {1000} ਹਰੇਕ ਪੱਖ ਦੀ ਅੱਠੇਂ ਅਤੇ ਚੌਦੇ ਅਰ ਭਾਦੋਂ ਸੁਦੀ ੫ ਤੋਂ ਭਾਦੋਂ ਸੁਦੀ ੧੪ ਤਕ ਭੀ ਜੈਨ ਗ੍ਰੰਥਾਂ ਵਿੱਚ ਵ੍ਰਤ ਲਿਖੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|