Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jæsaa. 1. ਜਿਸ ਪ੍ਰਕਾਰ ਦਾ, ਜਿਸ ਤਰਾਂ ਦਾ। 2. ਵਰਗਾ, ਓਹੋ ਜਿਹਾ। 3. ਜਿਸ ਤਰ੍ਹਾ ਦੀ ਸੂਰਤ, ਜਿਹਾ। 4. ਜਿਵੇਂ, ਜਿਸ ਪ੍ਰਕਾਰ, ਜਿਸ ਤਰਾਂ। 1. as. 2. like, same. 3. as. 4. as, like. ਉਦਾਹਰਨਾ: 1. ਜੈਸਾ ਬੀਜਹਿ ਤੈਸਾ ਖਾਸਾ ॥ Raga Gaurhee 5, 71, 3:3 (P: 176). 2. ਕਨਕ ਕਟਿਕ ਜਲ ਤਰੰਗ ਜੈਸਾ ॥ Raga Sireeraag Ravidas, 1, 1:2 (P: 93). ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ Raga Gaurhee 1, 18, 1:2 (P: 156). 3. ਜੈਸਾ ਸੈਵੇ ਤੈਸੋ ਹੋਇ ॥ Raga Gaurhee 1, Asatpadee 7, 4:3 (P: 224). ਜੈਸਾ ਸਾ ਤੈਸਾ ਦ੍ਰਿਸਟਾਨਾ ॥ Raga Gaurhee 5, Sukhmanee 14, 8:6 (P: 282). 4. ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥ Raga Aaasaa 5, 42, 3:1 (P: 381). ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ Raga Sorath 5, 62, 2:1 (P: 624).
|
SGGS Gurmukhi-English Dictionary |
[P. adv.] Similar to, like
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. adv. se ਜਿਹਾ, ਜਿਓਂ same as ਜੈਸੇ ਨੂੰ ਤੈਸਾ ph. tit for tat, blow for blow.
|
Mahan Kosh Encyclopedia |
ਸੰ. ਯਾਦ੍ਰਿਸ਼ ਕ੍ਰਿ. ਵਿ. ਜੇਹਾ. ਜਿਸ ਪ੍ਰਕਾਰ ਦਾ. “ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈ ਡੀਠੁ.” (ਵਾਰ ਰਾਮ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|