Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jogee. ਜੋਗ ਦੀ ਸਾਧਨਾ ਕਰਨ ਵਾਲਾ, ਯੋਗ ਅਭਿਆਸੀ। onw who practices renunciation, Yogi. ਉਦਾਹਰਨ: ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ (ਜੋਤਸ਼ੀ ਮਹਾਨਕੋਸ਼). Japujee, Guru Nanak Dev, 21:13 (P: 4). ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥ Raga Sireeraag 1, Asatpadee 17, 2:1 (P: 64).
|
SGGS Gurmukhi-English Dictionary |
[P. n.] One who practices Yoga
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. practitioner of yoga; an ascetic sect or its member; snakecharmer.
|
Mahan Kosh Encyclopedia |
ਸੰ. ਯੋਗਿਨ੍. ਵਿ. ਯੋਗਾਭ੍ਯਾਸੀ। 2. ਨਾਮ/n. ਆਤਮਾ ਵਿੱਚ ਜੁੜਿਆ ਹੋਇਆ ਪੁਰੁਸ਼. “ਐਸਾ ਜੋਗੀ ਵਡ ਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ.” (ਗਉ ਮਃ ੫) “ਪਰਨਿੰਦਾ ਉਸਤਤਿ ਨਹਿ ਜਾਂਕੈ ਕੰਚਨ ਲੋਹ ਸਮਾਨੋ। ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ.” (ਧਨਾ ਮਃ ੯){1003} ਦੇਖੋ- ਯੋਗੀ। 3. ਗੋਰਖਨਾਥ ਦੇ ਮਤ ਅਨੁਸਾਰ ਯੋਗਭੇਸ ਧਾਰਨ ਵਾਲਾ, ਅਤੇ ਹਠਯੋਗ ਦਾ ਅਭ੍ਯਾਸੀ. “ਜੋਗੀ ਜੰਗਮ ਭਗਵੇ ਭੇਖ.” (ਬਸੰ ਮਃ ੧) 4. ਵਿਸ਼ਕੁੰਭ ਆਦਿ ੨੭ ਯੋਗਾਂ ਦੇ ਜਾਣਨ ਵਾਲਾ, ਜ੍ਯੋਤਿਸ਼ੀ. “ਥਿਤਿਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ.” (ਜਪੁ) 5. ਵਿ. ਯੋਗ੍ਯਤਾ ਵਾਲੀ. ਲਾਇਕ਼. “ਅਸਾਂ ਵੇਖੇਜੋਗੀ ਵਸਤੁ ਨ ਕਾਈ.” (ਭਾਗੁ) 6. ਜਿਤਨੀ. ਜਿੰਨੀ. ਜਿਵੇਂ- ਖਾਣ ਜੋਗੀ ਰੋਟੀ. Footnotes: {1003} ਦੇਖੋ- ਗੀਤਾ ਅ: ੬, ਸ਼: ੩੨.
Mahan Kosh data provided by Bhai Baljinder Singh (RaraSahib Wale);
See https://www.ik13.com
|
|