Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jog⒰. 1. ਪਾਤੰਜਲ ਰਿਸ਼ੀ ਦਾ ਮਨ ਦੀ ਇਕਾਗਰਤਾ ਲਈ ਦੱਸਿਆ ਸਾਧਨ। 2. ਨੂੰ, ਤਾਈਂ। 3. ਠਕਿ, ਉਚਿਤ। 4. ਸਮਰਥ, ਲਾਇਕ। 5. ਮੇਲ, ਮਿਲਾਪ। 6. ਲਈ, ਵਾਸਤੇ, ਜੋਗਾ। 1. the way to achieve the concentration of mind as enunciated by Rishi (sage) Patanjli. 2. impute, ascribe. 3. worthy. 4. capable, proficient. 5. union, renunciation. 6. for. ਉਦਾਹਰਨਾ: 1. ਪੂਰਾ ਤਪੁ ਪੂਰਨ ਰਾਜ ਜੋਗੁ ॥ Raga Gaurhee 5, 114, 2:2 (P: 188). ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ ॥ Raga Gaurhee 5, 146, 1:2 (P: 211). ਕਹਤ ਸੁਨਤ ਕਛੁ ਜੋਗੁ ਨ ਹੋਊ ॥ Raga Gaurhee 5, Baavan Akhree, 5:4 (P: 251). 2. ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ Raga Maajh 5, Baaraa Maaha-Maajh, 9:1 (P: 135). 3. ਸਚੁ ਸੰਤਤਿ ਕਹੁ ਨਾਨਕ ਜੋਗੁ ॥ (ਸਚ ਨੂੰ ਸੰਤਾਨ ਬਣਾਨਾ ਉਚਿਤ (ਠੀਕ) ਹੈ). Raga Gaurhee 1, 3, 3:2 (P: 152). ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥ Raga Gaurhee 5, Baavan Akhree, 49, Salok:2 (P: 260). 4. ਅਵਰੁ ਨ ਦੂਜਾ ਕਰਣੈ ਜੋਗੁ ॥ Raga Gaurhee 5, 72, 4:2 (P: 176). ਉਦਾਹਰਨ: ਨਾਮੁ ਅਰਾਧਨ ਹੋਆ ਜੋਗੁ ॥ Raga Parbhaatee 5, 10, 1:2 (P: 1340). 5. ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ ॥ Raga Bihaagarhaa 4, Vaar 21, Salok, 3, 2:2 (P: 556). ਉਦਾਹਰਨ: ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ ਸਤਸੰਗਤੀ ਉਪਦੇਸਿ ਗੁਰੂ ਗੁਰ ਸੰਤ ਜਨਾ ਖੋਲਿ ਖੋਲਿ ਕਪਾਟ ॥ Raga Kaanrhaa 4, 10, 1:2 (P: 1297). 6. ਤਨੁ ਮਨੁ ਸਾਚੇ ਸਾਹਿਬ ਜੋਗੁ ॥ Raga Bhairo 3, 4, 1:2 (P: 1128). ਤਨੁ ਮਨੁ ਰਾਮ ਪਿਆਰੇ ਜੋਗੁ ॥ Raga Bhairo, Naamdev, 4, 1:2 (P: 1164).
|
Mahan Kosh Encyclopedia |
ਦੇਖੋ- ਜੋਗ 4. “ਜੋਗੁ ਨ ਭਗਵੀ ਕਪੜੀ, ਜੋਗੁ ਨ ਮੈਲੇ ਵੇਸਿ। ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ.” (ਸਵਾ ਮਃ ੩) 2. ਵਿ. ਯੋਗ੍ਯ. ਲਾਇਕ਼. “ਮੈਨੋ ਜੋਗੁ ਕੀਤੋਈ.” (ਮੁੰਦਾਵਣੀ ਮਃ ੫) “ਆਪਹਿ ਕਰਨੈਜੋਗੁ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|