Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joḋʰ. ਜੋਧੇ, ਬਹਾਦਰ ਲੜਾਕੇ। warriors, brave warriors. ਉਦਾਹਰਨ: ਕੇਤੇ ਮੰਗਹਿ ਜੋਧ ਅਪਾਰ ॥ Japujee, Guru Nanak Dev, 25:1 (P: 5). ਮਹਾ ਜੁਧ ਜੋਧ ਬਹੁ ਕੀਨੑੇ ਵਿਚਿ ਹਉਮੈ ਪਚੈ ਪਚਾਇ ਜੀਉ ॥ Raga Aaasaa 4, Chhant 11, 3:4 (P: 445).
|
SGGS Gurmukhi-English Dictionary |
[P. n.] (from Sk. Yodhā) warrior
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਯੋਧਾ. “ਕਵਨ ਜੋਧ ਜੋ ਕਾਲ ਸੰਘਾਰੈ?” (ਸਿਧਗੋਸਟਿ) 2. ਖਹਿਰੇ ਗੋਤ ਦਾ ਇੱਕ ਜੱਟ, ਜੋ ਗੁਰੂ ਨਾਨਕਦੇਵ ਦਾ ਪਰਮ ਭਗਤ ਸੀ। 3. ਸ਼੍ਰੀ ਗੁਰੂ ਅਮਰਦੇਵ ਦਾ ਲਾਂਗਰੀ। 4. ਇੱਕ ਬ੍ਰਾਹਮਣ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਆਤਮਗ੍ਯਾਨ ਨੂੰ ਪ੍ਰਾਪਤ ਹੋਇਆ। 5. ਦੇਖੋ- ਜੋਧਰਾਯ। 6. ਦੇਖੋ- ਧੁਨੀ (ਕ) 7. ਦਸ਼ਮੇਸ਼ ਦਾ ਸੇਵਕ ਇੱਕ ਮਸੰਦ, ਜੋ ਕੋਟਕਮਾਲ ਦਾ ਵਸਨੀਕ ਸੀ. ਮਸੰਦਾਂ ਨੂੰ ਦੰਡ ਦੇਣ ਸਮੇਂ ਸਤਿਗੁਰੂ ਨੇ ਇਸ ਨੂੰ ਮੁਆਫ਼ ਕੀਤਾ। 8. ਰਾਜਪੂਤਾਂ ਦਾ ਇੱਕ ਗੋਤ੍ਰ। 9. ਡਿੰਗ. ਪੁਤ੍ਰ. ਬੇਟਾ। 10. ਲੁਦਿਆਨੇ ਤੋਂ ੧੧ ਕੋਹ ਪੁਰ ਇੱਕ ਪਿੰਡ, ਇਸ ਥਾਂ ਦਸ਼ਮੇਸ਼ ਆਲਮਗੀਰ ਪਿੰਡ ਤੋਂ ਚੱਲਕੇ ਕੁਝ ਸਮਾ ਵਿਰਾਜੇ ਹਨ. ਦੇਖੋ- ਆਲਮਗੀਰ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|