Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jon⒤. 1. ਜੂਨੀਆਂ, ਜਨਮਾਂ ਦਾ ਗੇੜ। 2. ਗਰਭ। 3. ਜੂਨਾਂ ਦੇ ਜੀਵ। 1. cycle of births, births. 2. womb. 3. creations, beings. ਉਦਾਹਰਨਾ: 1. ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥ Raga Sireeraag 4, 66, 3:2 (P: 40). ਲਖ ਚਉਰਾਸੀਹ ਜੋਨਿ ਭ੍ਰਮਾਇਆ ॥ Raga Gaurhee 5, 72, 2:4 (P: 176). ਉਦਾਹਰਨ: ਜਨਮ ਮਰਣ ਕੀ ਜੋਨਿ ਨ ਭਵਿਆ ॥ (ਜੂਨ, ਉਹ ਜੀਵਨ ਜੋ ਸਮੇਂ ਦੀ ਸੀਮਾ ਅਥਵਾ ਜਨਮ ਮਰਨ ਦੀ ਬੰਦਸ਼ ਵਿਚ ਹੈ, ਭਾਵ ਗੇੜ). Raga Maaroo 5, Solhaa 1, 7:2 (P: 1071). ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥ Raga Basant 5, Asatpadee 2, 1:1 (P: 1192). 2. ਜੋਨਿ ਛਾਡਿ ਜਉ ਜਗ ਮਹਿ ਆਇਓ ॥ Raga Gaurhee, Kabir, 62, 1:1 (P: 337). ਗੁਰਿ ਭੇਟਿਐ ਨ ਹੋਇ ਜੋਨਿ ਅਉਤਾਰੁ ॥ Raga Malaar 5, 19, 3:2 (P: 1270). 3. ਅਵਰ ਜੋਨਿ ਤੇਰੀ ਪਨਿਹਾਰੀ ॥ Raga Aaasaa 5, 12, 4:1 (P: 374). ਸਗਲ ਜੋਨਿ ਮਹਿ ਤੂ ਸਿਰਿ ਧਰਿਆ ॥ (ਜੂਨਾਂ ਦੇ ਜੀਵਾ ਵਿਚ). Raga Raamkalee 5, Asatpadee 2, 6:2 (P: 913).
|
Mahan Kosh Encyclopedia |
ਸੰ. ਯੋਨਿ. ਨਾਮ/n. ਜਨਮ. ਉਤਪੱਤਿ. “ਪਾਰਬ੍ਰਹਮ ਪਰਮੇਸੁਰ ਜੋਨਿ ਨ ਆਵਈ.” (ਵਾਰ ਮਾਰੂ ੨ ਮਃ ੫) 2. ਭਗ। 3. ਗਰਭ. “ਜੋਨਿ ਛਾਡ ਜਉ ਜਗ ਮਹਿ ਆਇਆ.” (ਗਉ ਕਬੀਰ) 4. ਕਾਰਣ. ਸਬਬ। 5. ਜੀਵਾਂ ਦੀ ਆਕਰ. ਜੀਵਾਂ ਦੀ ਖਾਨਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|