Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jor⒤. 1. ਬਲ ਨਾਲ, ਆਸਰੇ। 2. ਜੋੜ ਕੇ। 3. ਇਕਠਾ ਕਰਕੇ। 4. ਧਕੇ/ਜ਼ੋਰ ਨਾਲ। 1. power, might. 2. joining. 3. amassing, gathering. 4. per force.
ਉਦਾਹਰਨਾ:
1. ਕਰਤਾ ਸਭੁ ਕੋ ਤੇਰੈ ਜੋਰਿ ॥ Raga Sireeraag 1, 10, 1:1 (P: 17).
ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥ Raga Gaurhee 5, 169, 1:2 (P: 217).
2. ਝੂਠਾ ਪਰਪੰਚੁ ਜੋਰਿ ਚਲਾਇਆ ॥ Raga Gaurhee, Kabir, 60, 2:2 (P: 337).
ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ ॥ (ਪੈਰ ਜੋੜ ਕੇ). Raga Aaasaa, Kabir, 36, 3:1 (P: 484).
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥ Raga Sorath Ravidas, 5, 3:2 (P: 659).
3. ਕਬੀਰ ਕਉਡੀ ਕਉਡੀ ਜੋਰਿ ਕੈ ਜੋਰੇ ਲਾਖ ਕਰੋਰਿ ॥ Salok, Kabir, 144:2 (P: 1372).
ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ Raga Sorath, Kabir, 2, 2:1 (P: 654).
4. ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿਧਨੁ ਜੋਰਿ ਕੀਤੇ ਕਿਸੈ ਨਾਲਿ ਨ ਜਾਇ ਵੰਡਾਇਆ ॥.

SGGS Gurmukhi-English Dictionary
[Var.] From Jora
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਜੋੜੀ. ਜੋੜਾ. “ਪਾਈ ਜੋਰਿ ਬਾਤ ਇਕ ਕੀਨੀ.” (ਆਸਾ ਕਬੀਰ) ਏਕਤਾ ਦੀ ਬਾਤ ਪਾਦੁਕਾ ਦੀ ਜੋੜੀ ਹੈ. “ਜੋਰਿ ਸੁ ਦੰਪਤਿ ਹ੍ਵੈ ਕਰ ਕੂਜਤ.” (ਗੁਪ੍ਰਸੂ) ਨਰ ਮਦੀਨ ਦੀ ਜੋੜੀ ਬਣਕੇ ਚੁਹਕਦੇ ਹਨ। 2. ਕ੍ਰਿ.ਵਿ. ਜੋੜਕੇ. ਸੰਗ੍ਰਹਿ ਕਰਕੇ. “ਜੋਰਿ ਜੋਰਿ ਧਨ ਕੀਆ.” (ਸੋਰ ਕਬੀਰ) 3. ਮਿਲਾਕੇ. “ਗੁਰ ਕੀ ਸਰਣਿ ਰਹਉ ਕਰ ਜੋਰਿ.” (ਗੌਂਡ ਮਃ ੫) ਹੱਥ ਜੋੜਕੇ. “ਤ੍ਯਾਗਹਿਂ ਤੀਰ ਨਿਸ਼ਾਨੇ ਜੋਰਿ.” (ਗੁਪ੍ਰਸੂ) 4. ਜ਼ੋਰ ਨਾਲ. ਬਲ ਸੇ. “ਜੋਰਿ ਛਲੀ ਚੰਦ੍ਰਾਵਲਿ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits