Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
TʰagUree. ਠਗ ਬੂਟੀ ਜਿਸ ਨਾਲ ਬੇਹੋਸ਼ ਕਰ ਕੇ ਠਗ ਠਗਦੇ ਹਨ, ਇਕ ਨਸ਼ੀਲੀ ਭੂਟੀ (ਗੁਰਬਾਣੀ ਵਿਚ ‘ਮਾਇਆ’’ਮੋਹ’’ਤੇ ‘ਭਗਤੀ’ ਨੂੰ ‘ਠਗਉਰੀ’ ਕਿਹਾ ਗਿਆ ਹੈ) । intoxicanting herb with the trickster use to cheat people (in Gurbani ‘Maya’, ‘Moh’ and ‘Bhagati’ have been designated as ‘thagauree’). ਉਦਾਹਰਨ: ਪ੍ਰੇਮ ਠਗਉਰੀ ਪਾਇ ਰੀਝਾਇ ਗੋਬਿੰਦ ਮਨੁ ਮੋਹਿਆ ਜੀਉ ॥ Raga Sireeraag 5, Chhant 3, 4:1 (P: 81). ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥ Raga Dhanaasaree, Naamdev, 1, 4:1 (P: 693).
|
SGGS Gurmukhi-English Dictionary |
an intoxicating herb that has been used for looting i.e., Maya (lust, anger, greed, attachment, ego).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਠਗਉਲੀ) ਨਾਮ/n. ਠਗਮੂਰੀ. ਠਗਬੂਟੀ. ਉਹ ਨਸ਼ੇ ਵਾਲੀ ਵਸਤੁ, ਜਿਸ ਨਾਲ ਬੇਹੋਸ਼ ਕਰਕੇ ਠਗ ਧਨ ਲੁਟਦਾ ਹੈ. “ਬਿਖੈ ਠਗਉਰੀ ਜਿਨਿ ਜਿਨਿ ਖਾਈ.” (ਗਉ ਮਃ ੫) “ਜਿਨਿ ਠਗਉਲੀ ਪਾਈਆ.” (ਅਨੰਦੁ) 2. ਠਗਮੂਰੀ ਦੇ ਸਮਾਨ ਪ੍ਰੇਮ ਸ਼੍ਰੱਧਾ ਆਦਿ ਸ਼ੁਭਗੁਣਾਂ ਨਾਲ, ਆਪਣੇ ਪ੍ਰੀਤਮ ਦਾ ਮਨ ਚੁਰਾਉਣਾਰੂਪ ਸਾਧਨ ਭੀ ਠਗਉਰੀ ਵਰਣਨ ਕੀਤਾ ਹੈ. “ਮਾਨੁ ਤਿਆਗਿ ਕਰਿ ਭਗਤਿ ਠਗਉਰੀ.” (ਗਉ ਛੰਤ ਮਃ ੫) “ਪ੍ਰੇਮ ਠਗਉਰੀ ਪਾਇ.” (ਸ੍ਰੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|