Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaṫ. 1. ਤਤਵ, ਅਸਲੀਅਤ, ਸਾਰ ਵਸਤੂ। 2. ਤਤ, ਅਨਸਰ, ਸਾਧਾਰਨ ਮੂਲ ਪਦਾਰਥ। 3. ਉਥੇ, ਉਧਰ, ਤਤ੍ਰ। 4. ਆਤਮ ਤਤ। 5. ਤੁਰੰਤ, ਫੌਰਨ, ‘ਤਤਕਾਲ’ ਦਾ ਸੰਖੇਪ। 6. ਤਦ, ਤਦੋਂ। 7. ਨਿਚੋੜ, ਸਾਰ। 8. ਬ੍ਰਹਮ, ਹਰੀ। 1. reality. 2. essence, reality, basic element. 3. there, thither. 4. element, reality. 5. forthwith, in an instant. 6. there. 7. essence. 8. primal quintessence. ਉਦਾਹਰਨਾ: 1. ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥ Raga Sireeraag 5, 96, 2:2 (P: 51). ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥ Raga Kaanrhaa 5, 22, 1:2 (P: 1302). 2. ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥ Raga Gaurhee 3, 35, 4:2 (P: 162). ਇਆ ਤਤ ਲੇਹੁ ਸਰੀਰ ਬਿਚਾਰੀ ॥ Raga Gaurhee, Kabir, 39, 2:2 (P: 331). ਇਹੁ ਮਨੁ ਪੰਚ ਤਤ ਕੋ ਜੀਉ ॥ Raga Gaurhee, Kabir, Baavan Akhree, 33:2 (P: 342). 3. ਜਤ ਕਤ ਦੇਖਉ ਤਤ ਰਹਿਆ ਸਮਾਇ ॥ Raga Gaurhee 5, 138, 4:1 (P: 193). ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥ Raga Gaurhee 5, Thitee, 10ਸ:1 (P: 298). 4. ਤਉ ਤਤਹਿ ਤਤ ਮਿਲਿਆ ਸਚੁ ਪਾਵਾ ॥ Raga Gaurhee, Kabir, Baavan Akhree, 22:4 (P: 341). 5. ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥ Raga Dhanaasaree 5, 52, 1:2 (P: 683). ਨੈਨ ਸ੍ਰਵਨ ਸਰੀਰੁ ਸਭੁ ਹੁਟਿਓ ਸਾਸੁ ਗਇਓ ਤਤ ਘਾਟ ॥ (ਤੁਰੰਤ). Raga Saarang 5, 105, 1:2 (P: 1224). 6. ਕਰਉ ਸੇਵਾ ਸਤਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥ Raga Kedaaraa 5, 4, 1:1 (P: 1120). 7. ਸਗਲ ਤਤ ਮਹਿ ਤਤੁ ਗਿਆਨੁ ॥ Raga Basant 5, 8, 4:1 (P: 1182). 8. ਪਤੰਤਿ ਮੋਹ ਕੂਪ ਦੁਰਲਭੵ ਦੇਹੰ ਤਤ ਆਸ੍ਰਯੰ ਨਾਨਕ ॥ (ਮਹਾਨਕੋਸ਼) ਇਥੇ ਅਰਥ ‘ਉਸ’ ਕਰਦੇ ਹਨ). Salok Sehaskritee, Gur Arjan Dev, 3:5 (P: 1354). ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ ਤਤ ਸਮਤ ਸਰੇ ॥ (ਹਰਿ (ਤਤ) ਦਾ ਚਾਹੁਣ ਵਾਲਾ). Sava-eeay of Guru Ramdas, Kal-Sahaar, 1:12 (P: 1396).
|
SGGS Gurmukhi-English Dictionary |
1. reality. 2. essence, reality, basic element. 3. there, thither. 4. element, reality. 5. forthwith, in an instant. 6. there. 7. essence. 8. primal quintessence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
pref. indicating sameness or promptness as in ਤਤਸਮ, ਤਤਕਾਲ.
|
Mahan Kosh Encyclopedia |
ਸੰ. तत्. ਨਾਮ/n. ਬ੍ਰਹਮ. ਕਰਤਾਰ। 2. ਪੜਨਾਂਵ/pron. ਉਸ. “ਤਤ ਆਸ੍ਰਯੰ ਨਾਨਕ.” (ਸਹਸ ਮਃ ੫) 3. ਸੰ. तत. ਨਾਮ/n. ਵਿਸ੍ਤਾਰ. ਫੈਲਾਉ। 4. ਤਾਰਦਾਰ ਵਾਜਾ. “ਤਤੰ ਵੀਣਾਦਿਕੰ ਵਾਦ੍ਯੰ.” (ਅਮਰਕੋਸ਼) ਦੇਖੋ- ਪੰਚ ਸਬਦ। 5. ਪੌਣ. ਵਾਯੁ। 6. ਪਿਤਾ। 7. ਪੁਤ੍ਰ। 8. ਤਪ੍ਤ (ਤੱਤੇ) ਲਈ ਭੀ ਤਤ ਸ਼ਬਦ ਆਇਆ ਹੈ. “ਬਾਰਿ ਭਯੋ ਤਤ.” (ਕ੍ਰਿਸਨਾਵ) 9. ਤਤ੍ਵ ਲਈ ਭੀ ਤਤ ਸ਼ਬਦ ਹੈ. “ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ.” (ਸ੍ਰੀ ਮਃ ੫) ਤਤ੍ਵਦਰਸ਼ੀ ਅਤੇ ਸਮਦਰਸ਼ੀ ਕਰੋੜਾਂ ਮੱਧੇ ਕੋਈ ਹੈ. ਦੇਖੋ- ਤਤੁ। 10. ਤਤ੍ਵ. ਭੂਤ. ਅਨਾਸਰ. “ਪਾਂਚ ਤਤ ਕੋ ਤਨ ਰਚਿਓ.” (ਸ. ਮਃ ੯) 11. ਕ੍ਰਿ. ਵਿ. ਤਤ੍ਰ. ਵਹਾਂ. ਓਥੇ. “ਜਤ੍ਰ ਜਾਉ ਤਤ ਬੀਠਲੁ ਭੈਲਾ.” (ਆਸਾ ਨਾਮਦੇਵ) “ਜਤਕਤ ਪੇਖਉ ਤਤ ਤਤ ਤੁਮਹੀ.” (ਗਉ ਮਃ ੫) 12. ਤਤਕਾਲ ਦਾ ਸੰਖੇਪ. ਫ਼ੌਰਨ. ਤੁਰੰਤ. “ਹੋਇ ਗਇਆ ਤਤ ਛਾਰ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|