Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaṫ⒰. 1. ਮੂਲ ਭਾਵ ਹਰੀ, ਪ੍ਰਭੂ, ਪਾਰਬ੍ਰਹਮ। 2. ਅਸਲੀਅਤ। 3. ਤਤੁ। 4. ਸਾਰ, ਨਿਚੋੜ। 5. ਅਨਸਰ, ਭੂਤ, ਸਾਧਾਰਨ ਮੂਲ ਪਦਾਰਥ। 6. ਮਖਣ। 7. ਅਸਲੀ, ਸ਼ੁਧ, ਠੀਕ। 8. ਤਤਕਾਲ, ਤੁਰਤ, ਝਟਪਟ। 9. ਗਿਆਨ। 10. ਜੋਤ (ਭਾਵ)। 1. reality viz., God, Almighty real thing, quintessence. 3. element. 4. essence. 5. essentials, basics, rudiments. 6. butter, essence. 7. real, unadulterated. 8. instantaneously, instantly, straight away. 9. knowledge, comprehension. 10. soul, supreme light. ਉਦਾਹਰਨਾ: 1. ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ ॥ Raga Sireeraag 1, Asatpadee 12, 5:1 (P: 61). ਚੀਨੑੈ ਤਤੁ ਗਗਨ ਦਸ ਦੁਆਰ ॥ Raga Aaasaa 1, 20, 3:3 (P: 355). 2. ਸਤਿਗੁਰੁ ਮਿਲੈ ਤਾ ਤਤੁ ਪਾਏ ॥ Raga Maajh 3, Asatpadee 13, 3:1 (P: 116). ਉਦਾਹਰਨ: ਕਹੁ ਨਾਨਕ ਇਹੁ ਤਤੁ ਬੀਚਾਰਾ ॥ (ਵਿਚਾਰ ਕੇ ਅਸਲ ਗਲ ਲਭੀ ਹੈ). Raga Gaurhee 5, 113, 3:1 (P: 188). 3. ਨਾਮ ਤਤੁ ਕਲਿ ਮਹਿ ਪੁਨਹਚਰਨਾ ॥ Raga Gaurhee 5, Baavan Akhree, 20:4 (P: 254). 4. ਕਰਮ ਧਰਮ ਤਤੁ ਨਾਮ ਅਰਾਧੂ॥ (ਨਾਮ ਦਾ ਆਰਾਧਨਾ ਸਾਰੇ ਕਰਮਾ ਧਰਮ ਦਾ ਸਾਰ ਹੈ). Raga Gaurhee 5, Baavan Akhree, 47:2 (P: 260). ਖੋਜਤ ਖੋਜਤ ਖੋਜਿ ਬੀਚਾਰਿਓ ਤਤੁ ਨਾਨਕ ਇਹੁ ਜਾਨਾ ਰੇ ॥ (ਮੂਲ ਗੱਲ/ਨਿਚੋੜ). Raga Aaasaa 5, 130, 3:1 (P: 404). 5. ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥ Raga Gaurhee, Kabir, 49, 2:2 (P: 333). ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥ Raga Soohee 4, 15, 3:1 (P: 736). 6. ਸਚੁ ਮਨ ਕਾਰਣਿ ਤਤੁ ਬਿਲੋਵੈ ॥ Raga Aaasaa 1, Asatpadee 1, 3:1 (P: 411). ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥ Raga Aaasaa, Kabir, 10, 1:2 (P: 478). ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ ॥ Raga Maaroo 1, Asatpadee 1, 3:1 (P: 1009). 7. ਸੁਣਿ ਮਨ ਮੇਰੇ ਤਤੁ ਗਿਆਨੁ ॥ Raga Aaasaa 3, Asatpadee 24, 1:1 (P: 423). ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥ (ਠੀਕ/ਅਸਲ ਵਿਚਾਰ ਹੈ). Raga Sorath 5, 9, 4:2 (P: 611). 8. ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ Raga Soohee 4, Chhant 1, 4:4 (P: 773). ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ ਸਰਨਿ ਪਰੀਜੈ ॥ (ਤਤਕਾਲ). Raga Kaliaan 4, Asatpadee 4, 8:1 (P: 1325). 9. ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜੵਾਰਾ ॥ Raga Parbhaatee, Kabir, 5, 2:1 (P: 1350). 10. ਤਾ ਦੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥ Sava-eeay of Guru Arjan Dev, Mathuraa, 1:2 (P: 1408).
|
SGGS Gurmukhi-English Dictionary |
[Var.] From Tata
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. तत्त्व ਤਤ੍ਵ. ਨਾਮ/n. ਜਗਤ ਦਾ ਮੂਲ ਕਾਰਣ ਪ੍ਰਿਥਿਵੀ ਆਦਿਕ ਭੂਤ. ਅ਼ਨਾਸਿਰ. “ਪੰਚ ਤਤੁ ਮਿਲਿ ਕਾਇਆ ਕੀਨੀ.” (ਗੌਡ ਕਬੀਰ) 2. ਪਾਰਬ੍ਰਹਮ. ਕਰਤਾਰ. “ਗੁਰਮੁਖਿ ਤਤੁ ਵੀਚਾਰੁ.” (ਸ੍ਰੀ ਅ: ਮਃ ੧) 3. ਸਾਰ. ਸਾਰਾਂਸ਼. “ਤਤੁ ਗਿਆਨ ਤਿਸੁ ਮਨਿ ਪ੍ਰਗਟਾਇਆ.” (ਸੁਖਮਨੀ) 4. ਮੱਖਣ. ਨਵਨੀਤ. “ਜਲ ਮਥੈ, ਤਤੁ ਲੋੜੈ ਅੰਧ ਅਗਿਆਨਾ!” (ਮਾਰੂ ਅ: ਮਃ ੧) “ਸਹਜਿ ਬਿਲੋਵਹੁ, ਜੈਸੇ ਤਤੁ ਨ ਜਾਈ.” (ਆਸਾ ਕਬੀਰ) 5. ਅਸਲੀਅਤ. ਯਥਾਰਥਤਾ। 6. ਕ੍ਰਿ. ਵਿ. ਤਤਕਾਲ. ਫ਼ੌਰਨ. “ਜੋ ਪਿਰੁ ਕਹੈ ਸੋ ਧਨ ਤਤੁ ਮਾਨੈ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|