Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫan⒤. 1. ਤਨ/ਸਰੀਰ ਦੁਆਰਾ। 2. ਤਨ ਵਿਚ। 3. ਤਨ ਉਪਰ, ਤਨ ਉਤੇ। 4. ਸਰੀਰ ਨੂੰ, ਤਨ ਨੂੰ। 5. ਤਨ ਦੀਆਂ। 6. ਸਰੀਰ ਦਾ। 1. through body; body’s. 2. in body/belly. 3. on body. 4. to body. 5. of body. 6. of body. ਉਦਾਹਰਨਾ: 1. ਸੁਣਿਐ ਜੋਗ ਜੁਗਤਿ ਤਨਿ ਭੇਦ ॥ (ਮਹਾਨਕੋਸ਼ ਇਸ ਦੇ ਅਰਥ ª’ਸਰੀਰ ਚ’ ਕਰਦਾ ਹੈ). Japujee, Guru Nanak Dev, 9:3 (P: 2). ਆਠ ਪਹਰ ਸਿਮਰਹੁ ਪ੍ਰਭੁ ਅਪਨਾ ਮਨਿ ਤਨਿ ਸਦਾ ਧਿਆਇਐ ॥ (ਤਨ ਦੁਆਰਾ). Raga Goojree 5, 22, 1:2 (P: 500). 2. ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥ (ਭਾਵ ਪੇਟ ਵਿਚ). Raga Sireeraag 1, 5, 3:1 (P: 16). ਉਦਾਹਰਨ: ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ ॥ Sava-eeay of Guru Arjan Dev, 3:1 (P: 1387). 3. ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥ Raga Aaasaa 1, Vaar 4, Salok, 1, 2:7 (P: 465). 4. ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ ॥ Raga Bihaagarhaa 5, 3, 2:2 (P: 543). 5. ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੂਕਾ ਡਰੁ ਜਮ ਕੇ ॥ ਸੂਹੀ ੪, ੧, ੧:੨ (731). 6. ਜੋ ਤੁਧੁ ਭਾਵੈ ਸੋ ਪਰਵਾਣੁ ਮਨਿ ਤਨਿ ਤੂਹੈ ਅਧਾਰੀ ॥ Raga Soohee 5, 48, 1:2 (P: 747).
|
SGGS Gurmukhi-English Dictionary |
through/in/on/to/of body.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਤਨ (ਸ਼ਰੀਰ) ਕਰਕੇ. “ਮਨਿ ਤਨਿ ਜਾਪੀਐ ਭਗਵਾਨ.” (ਕਲਿ ਮਃ ੫) 2. ਦੇਹ ਮੇਂ. “ਜਿਤੁ ਤਨਿ ਨਾਮੁ ਨ ਊਪਜੈ ਸੇ ਤਨ ਹੋਹਿ ਖੁਆਰ.” (ਪ੍ਰਭਾ ਮਃ ੧) 3. ਦੇਹ ਕੋ. ਸ਼ਰੀਰ ਨੂੰ. “ਨਾਮ ਬਿਨਾ ਤਨਿ ਕਿਛੁ ਨ ਸੁਖਾਵੈ.” (ਪ੍ਰਭਾ ਮਃ ੧) 4. ਤਨ (ਸ਼ਰੀਰ) ਉੱਪਰ. “ਜਿਤੁ ਤਨਿ ਪਾਈਅਹਿ ਨਾਨਕਾ, ਸੇ ਤਨੁ ਹੋਵਹਿ ਛਾਰ.” (ਵਾਰ ਆਸਾ) 5. ਸ਼ਰੀਰ ਦੇ. “ਜੋਗ ਜੁਗਤਿ ਤਨਿ ਭੇਦ.” (ਜਪੁ) ਭਾਵ- ਖਟਚਕ੍ਰ ਆਦਿ ਦਾ ਗ੍ਯਾਨ. “ਤਨਿ ਧੋਤੈ ਮਨੁ ਹਛਾ ਨ ਹੋਇ.” (ਵਡ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|