Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaree. 1. ਤਰ ਲਈ, ਪਾਰ ਕਰ ਲਈ। 2. ਧਾਗੇ । 1. liberated, emancipated. 2. threads. ਉਦਾਹਰਨਾ: 1. ਨਾਨਕ ਦਾਸ ਤਰੀ ਤਿਨਿ ਮਾਇਆ ॥ (ਤਰ ਲਈ, ਪਾਰ ਕਰ ਲਈ). Raga Aaasaa 5, 56, 4:2 (P: 385). ਹਰਿ ਹਰਿ ਕਰਤ ਪੂਤਨਾ ਤਰੀ ॥ Raga Gond, Naamdev, 5, 3:1 (P: 874). ਧਨੁ ਧੰਨੁ ਗੁਰੂ ਨਾਨਕ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥ Raga Malaar 4, 5, 4:2 (P: 1264). 2. ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ॥ Raga Aaasaa, Kabir, 16, 5:2 (P: 480).
|
English Translation |
n.f. sea (as against land), watery region; moisture, humidity; gravy, soup, broth.
|
Mahan Kosh Encyclopedia |
ਤਰਗਈ. ਦੇਖੋ- ਤਰਣਾ. “ਹਰਿ ਹਰਿ ਕਰਤ ਪੂਤਨਾ ਤਰੀ.” (ਗੌਂਡ ਨਾਮਦੇਵ) 2. ਸੰ. ਨਾਮ/n. ਨੌਕਾ. ਬੇੜੀ. “ਚਢ ਕਰ ਤਰੀ ਭਏ ਪੁਨ ਪਾਰੀ.” (ਗੁਪ੍ਰਸੂ) ਦੇਖੋ- ਨੌਕਾ. “ਤਰੀ ਤਰੀ ਸੰਗ ਔਰ, ਤਰੀ ਤਰੀ ਤਰ ਤਰ ਉਤਰ। ਨਰ ਵਰ ਸੁਰ ਸਿਰਮੌਰ, ਵਾਰ ਵਾਰ ਵਰ ਵਾਰਿ ਵਰ.” (ਗੁਪ੍ਰਸੂ) ਗੁਰੂ ਸਾਹਿਬ ਦੀ ਤਰੀ (ਬੇੜੀ) ਨਾਲ, ਸ਼ਾਹੂਕਾਰਾਂ ਦੇ ਬਾਲਕਾਂ ਦੀ ਨੌਕਾ ਤੇਜੀ ਨਾਲ ਪਾਣੀ ਉੱਤੇ ਤਰੀ, ਬੇੜੀ ਤੋਂ ਤਲੇ (ਹੇਠ) ਉਤਰਕੇ, ਮਨੁੱਖਾਂ ਵਿੱਚੋਂ ਉੱਤਮ ਅਤੇ ਦੇਵਤਿਆਂ ਦੇ ਸਿਰਤਾਜ ਗੁਰੂ ਜੀ ਪਾਣੀ ਵਿੱਚ ਵੜਕੇ ਵਾਰੰਵਾਰ ਨਿਰਮਲ ਜਲ ਨੂੰ ਬਾਹਾਂ ਨਾਲ ਵਾਰਕੇ (ਹਟਾਕੇ) ਸਾਥੀਆਂ ਨਾਲ ਪਾਣੀ ਦੀ ਖੇਡ ਖੇਡਣ ਲੱਗੇ। 3. ਗਦਾ। 4. ਕੱਪੜੇ ਰੱਖਣ ਦੀ ਪਿਟਾਰੀ। 5. ਫ਼ਾ. [تری] ਨਮੀ. ਗਿੱਲਾਪਨ। 6. ਉਹ ਭੂਮਿ, ਜਿੱਥੇ ਬਰਸਾਤ ਦਾ ਪਾਣੀ ਬਹੁਤ ਦਿਨਾਂ ਤਾਂਈਂ ਠਹਿਰੇ। 7. ਉਤਰਾਈ. ਨਿਵਾਣ। 8. ਕੇਸ਼ਰ. ਤਿਰੀ. ਫੁੱਲ ਦੀ ਬਾਰੀਕ ਪੰਖੜੀ, ਜਿਸ ਪੁਰ ਪਰਾਗ ਹੁੰਦੀ ਹੈ। 9. ਤਰਕਾਰੀ ਦਾ ਰਸਾ. ਸ਼ੋਰਵਾ। 10. ਦੇਖੋ- ਤੜੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|