Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaraa. 1. ਤਾਰਕ, ਮਲਾਹ। 2. ਇਕ ਰਸ, ਅਖੰਡ। 3. ਪਾਰ ਕੀਤਾ, ਤਾਰਿਆ। 4. ਸਿਤਾਰਾ। 1. boatsman, sailor, oarman. 2. constant, uninterrupted, continuous. 3. ferried across. 4. star. ਉਦਾਹਰਨਾ: 1. ਹਰਿ ਆਪੇ ਬੇੜੀ ਤੁਲਹਾ ਤਾਰਾ ॥ Raga Gaurhee 4, 44, 4:1 (P: 165). 2. ਨੇਤ੍ਰ ਸੰਤੋਖੇ ਏਕ ਲਿਵ ਤਾਰਾ ॥ Raga Gaurhee 1, Asatpadee 8, 2:1 (P: 224). 3. ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ ॥ Raga Dhanaasaree 5, 57, 1:2 (P: 684). 4. ਝਿਲਮਿਲ ਝਿਲਕੈ ਚੰਦੁ ਨ ਤਾਰਾ ॥ Raga Maaroo 1, Solhaa 13, 8:1 (P: 1033). ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ ॥ (ਭਾਵ ਹੈ ਭਾਗ ਖੁਲੇ). Raga Tukhaaree 1, Chhant 3, 1:1 (P: 1110).
|
SGGS Gurmukhi-English Dictionary |
[1. P. n. 2. Desi v. 3. n.] 1. star. 2. (from P. Tāranā) swim, cross. 3. (from Sk. Tarī) ship
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. star.
|
Mahan Kosh Encyclopedia |
ਸੰ. ਨਾਮ/n. ਨਕ੍ਸ਼ਤ੍ਰ. ਸਿਤਾਰਾ. “ਜਿਮਿ ਤਾਰਾ ਗਣ ਮੇ ਸਸਿ ਰਾਜੈ.” (ਗੁਪ੍ਰਸੂ) 2. ਵ੍ਰਿਹਸਪਤਿ ਦੀ ਇਸਤ੍ਰੀ, ਜਿਸ ਨੂੰ ਚੰਦ੍ਰਮਾ ਖੋਹਕੇ ਲੈਗਿਆ ਸੀ ਅਤੇ ਉਸ ਵਿੱਚੋਂ ਬੁਧ ਪੁਤ੍ਰ ਪੈਦਾ ਕੀਤਾ। 3. ਬਾਲੀ ਦੀ ਇਸਤ੍ਰੀ ਜੋ ਸੁਖੇਣ (ਸੁਸ਼ੇਣ) ਦੀ ਪੁਤ੍ਰੀ ਸੀ. ਇਸ ਦਾ ਪੁਨਰਵਿਵਾਹ ਸੁਗ੍ਰੀਵ ਨਾਲ ਹੋਇਆ। 4. ਜਿੰਦਾ (ਜੰਦ੍ਰਾ). ਦੇਖੋ- ਤਾਲਾ. “ਤਾਰਾ ਰਿਦੈ ਉਪਦੇਸ਼ ਦੈ ਖੋਲਤ.” (ਗੁਪ੍ਰਸੂ) 5. ਸਿੱਖਇਤਿਹਾਸ ਵਿੱਚ ਔਰੰਗਜ਼ੇਬ ਦੇ ਪੁਤ੍ਰ ਆਜ਼ਮਸ਼ਾਹ ਦਾ ਨਾਮ ਤਾਰਾ ਅਤੇ ਤਾਰਾਆਜਮ ਆਇਆ ਹੈ। 6. ਤਾਰਨ ਵਾਲਾ. ਤਾਰਕ. ਮਲਾਹ. “ਹਰਿ ਆਪੇ ਬੇੜੀ ਤੁਲਹਾ ਤਾਰਾ.” (ਗਉ ਮਃ ੪) 7. ਉਤਾਰਾ (ਉਤਾਰਿਆ) ਦਾ ਸੰਖੇਪ. “ਗੁਰਮੁਖਿ ਭਾਰ ਅਥਰਬਣ ਤਾਰਾ.” (ਭਾਗੁ) 8. ਤਾਰਿਆ. ਪਾਰ ਕੀਤਾ. “ਤਾਰਾ ਭਵੋਦਧਿ ਤੇਜਨ ਕੋ ਗਨ.” (ਗੁਪ੍ਰਸੂ) 9. ਅੱਖ ਦੀ ਪੁਤਲੀ. ਧੀਰੀ. “ਤਾਰਾ ਵਿਲੋਚਨ ਸੋਚਨ ਮੋਚਨ.” (ਗੁਪ੍ਰਸੂ) “ਮੇਚਕ ਤਾਰੇ ਬਰ ਮਧੁਕਰ ਸੇ.” (ਨਾਪ੍ਰ) ਅੱਖ ਦੇ ਕਾਲੇ ਤਾਰੇ ਭੌਰ ਜੇਹੇ। 10. ਸਿਤਾਰੇ ਦੀ ਸ਼ਕਲ ਦਾ ਇਸਤ੍ਰੀਆਂ ਦਾ ਇੱਕ ਭੂਖਣ। 11. ਭਾਈ ਬਹਿਲੋ ਕੇ ਗੁਰਦਾਸ ਦਾ ਛੋਟਾ ਭਾਈ, ਜੋ ਧਨੁਖਵਿਦ੍ਯਾ ਵਿੱਚ ਵਡਾ ਨਿਪੁਣ ਸੀ. ਇਹ ਰਾਮਰਾਇ ਜੀ ਦੀ ਸੇਵਾ ਵਿੱਚ ਰਿਹਾ ਕਰਦਾ ਸੀ. “ਭਾਈ ਬਹਿਲੋ ਕੇ ਗੁਰਦਾਸ। ਅਰੁ ਦੂਸਰ ਤਾਰਾ ਪਿਖ ਪਾਸ.” (ਗੁਪ੍ਰਸੂ) ਦੇਖੋ- ਤਾਰਾ ਸ਼ਬਦ ਦੇ ਉਦਾਹਰਣ- ਤਾਰਾ ਬਿਲੋਚਨ ਸੋਚਨ ਮੋਚਨ ਦੇਖ ਬਿਸੇਖ ਬਿਸ਼ੈ ਬਿਸ਼ ਤਾਰਾ, ਤਾਰਾ ਭਵੋਦਧਿ ਤੇ ਜਨ ਕੋ ਗਨ ਕੀਰਤਿ ਸੇਤ ਕਰੀ ਬਿਸਤਾਰਾ, ਤਾਰਾ ਮਲੇਛਨ ਕੇ ਮਤ ਕੋ ਉਦਤੇ ਦਿਨਨਾਥ ਜਥਾ ਨਿਸਿ ਤਾਰਾ, ਤਾਰਾ ਰਿਦੈ ਉਪਦੇਸ਼ ਦੈ ਖੋਲਤ ਸ੍ਰੀ ਹਰਿਰਾਇ ਕਰੇ ਨਿਸਤਾਰਾ. (ਗੁਪ੍ਰਸੂ) 12. ਦੇਖੋ- ਯੋਗਿਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|