Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaar⒤. 1. ਤਾਰ ਲੈਂਦਾ/ਪਾਰ ਕਰ ਲੈਂਦਾ ਹੈ/ਉਦਾਰ ਕਰਦਾ ਹੈ। 2. ਬੇੜੀ ਦੁਆਰਾ (ਸ਼ਬਦਾਰਥ:ਨਿਰਣੈ, ਦਰਪਣ, ਸੰਥਿਆ); ਤਾਰਣਵਾਲਾ, (ਮਹਾਨਕੋਸ਼)। 3. ਤਾਰ ਲੈ, ਤਾਰ ਦੀ ਅਮਰ ਕਿਰਿਆ, ਉਦਾਰ ਕਰ। 4. ਤਾਰਨ ਵਾਲੇ। 5. ਤਾੜ, ਇਕ ਰੁਖ ਜਿਸ ਤੋਂ ਨਸ਼ੀਲਾ ਪਦਾਰਥ ਨਿਕਲਦਾ ਹੈ। 1. ferries across, save. 2. by boat/ferry. 3. liberate, redeem. 4. liberator, redeemer. 5. a tree which oozes intoxicating substance. 1, ਉਦਾਹਰਨ: ਮਨ ਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥ Raga Sireeraag 1, 16, 1:3 (P: 20). ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ ॥ (ਤਾਰ ਕੇ, ਪਾਰ ਕਰਦਾ ਹੈ). Raga Goojree 5, 3, 2:2 (P: 495). 2. ਬੂਡਤ ਪਾਹਨ ਤਾਰਹਿ ਤਾਰਿ ॥ Raga Aaasaa 1, 12, 3:4 (P: 352). 3. ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ ॥ Raga Goojree 5, Asatpadee 2, 1:2 (P: 508). ਭਵ ਸਾਗਰੁ ਤਾਰਿ ਮੁਰਾਰੀ ॥ Raga Sorath, Kabir, 8, 3:2 (P: 656). 4. ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥ Raga Dhanaasaree, Sainn, 1, 4:1 (P: 695). 5. ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥ Raga Malaar Ravidas, 1, 2:1 (P: 1283).
|
SGGS Gurmukhi-English Dictionary |
[Var.] From Tāra
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਤਾਰਕੇ. ਉੱਧਾਰ ਕਰਕੇ. “ਤਾਰਿ ਪਾਰ ਕੀਨੇ.” (ਸਲੋਹ) 2. ਸੰ. ਤਾੜੀ. ਨਾਮ/n. ਛੋਟੀ ਕ਼ਿਸਮ ਦਾ ਤਾੜ. “ਤਰੁ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ.” (ਮਲਾ ਰਵਿਦਾਸ) ਤਾੜੀ ਵਿੱਚੋਂ ਨਸ਼ੇ ਵਾਲਾ ਰਸ ਨਿਕਲਦਾ ਹੈ. ਦੇਖੋ- ਤਾੜੀ। 3. ਸੰ. तारिन्. ਵਿ. ਤਾਰਨ ਵਾਲਾ. ਉੱਧਾਰ ਕਰਨ ਵਾਲਾ. “ਬੂਡਤ ਪਾਹਨ ਤਾਰਹਿ ਤਾਰਿ.” (ਆਸਾ ਮਃ ੧) 4. ਦੇਖੋ- ਤਾਰੀ। 5. ਤਾਰਣਾ ਕ੍ਰਿਯਾ ਦਾ ਅਮਰ. ਤਾਰਣ ਕਰ. “ਜਿਉ ਜਾਨਹਿ ਤਿਉ ਤਾਰਿ ਸੁਆਮੀ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|