Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaal. 1. ਸੰਗੀਤ ਅਨੁਸਾਰ ਸਮੇਂ ਤੋਂ ਲੈਅ ਦੀ ਵੰਡ ਕਰਨ ਲਈ ਤਾਲੀ ਦੀ ਧੁਨਿ। 2. ਛੈਣੇ, ਸੰਗੀਤ ਦਾ ਇਕ ਸਾਜ਼। 3. ਸੰਗੀਤ ਦੀ ਲੈਅ। 4. ਤਲਾ। 5. ਘੜੀ, ਸਮੇਂ, ਪਲ, ਖਿਨ, ਤਾਲੀ ਵਜਨ ਜਿਨਾਂ ਸਮਾਂ। 6. ਤਾਲ ਪੂਰਨਾ। 1. cadence, to divide the time taken in melody by clapping of hands. 2. cymbals, one of the musical instrument. 3. melody of music. 4. pond, tank. 5. moment, instant, spilt second. 6. beat time. ਉਦਾਹਰਨਾ: 1. ਬਹੁ ਤਾਲ ਪੂਰੇ ਵਾਜੇ ਵਜਾਏ ॥ Raga Maajh 3, Asatpadee 21, 6:1 (P: 122). ਪਾਵਹੁ ਬੇੜੀ ਹਾਥਹੁ ਤਾਲ ॥ (ਤਾੜੀ). Raga Bhairo, Naamdev, 10, 12:1 (P: 1166). 2. ਤਾਲ ਮਦੀਰੇ ਘਟ ਕੇ ਘਾਟ ॥ Raga Aaasaa 1, 4, 1:1 (P: 349). 3. ਪੂਰੇ ਤਾਲ ਜਾਣੈ ਸਾਲਾਹ ॥ (ਸਿਫਤ ਕਰਨੀ ਜਾਣੇ ਤਾਂ ਹੀ ਤਾਲ ਅਨੁਸਾਰ ਨਾਚ ਹੁੰਦਾ ਹੈ). Raga Aaasaa 1, 6, 1:1 (P: 350). ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆਂ ॥ Raga Bilaaval 4, Asatpadee 3, 5:2 (P: 835). 4. ਜਿਨਿ ਉਦਮੁ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ॥ Raga Soohee 5, Chhant 10, 3:4 (P: 784). ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ॥ Raga Malaar 1, Vaar 1, Salok, 3, 1:2 (P: 1279). 5. ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ ॥ Salok, Kabir, 138:1 (P: 1371). 6. ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ ॥ Raga Aaasaa 1, Vaar 4, Salok, 1, 2:3 (P: 464). ਇਸੁ ਮਨ ਆਗੇ ਪੂਰੈ ਤਾਲ ॥ Raga Gond, Kabir, 10, 2:3 (P: 872).
|
SGGS Gurmukhi-English Dictionary |
[1. P. n. 2. Sk. n. 3. P. n.] 1. musical tone, beat time in music, tempo, rhythm, caence. 2. cymbal, a small cymbal worn on anklet. 3. tank, low lying marshy ground
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. same as pond tank. (2) n.f rhythm, beat.
|
Mahan Kosh Encyclopedia |
ਸੰ. ਨਾਮ/n. ਹਥੇਲੀ. ਹੱਥ ਦਾ ਤਲ। 2. ਸੰਗੀਤ ਅਨੁਸਾਰ ਸਮੇਂ ਅਤੇ ਲੈ ਦੀ ਵੰਡ ਕਰਨ ਲਈ ਤਾਲੀ ਦੀ ਧੁਨਿ. “ਰੋਟੀਆ ਕਾਰਣਿ ਪੂਰਹਿ ਤਾਲ.” (ਵਾਰ ਆਸਾ) ਸੰਗੀਤਸ਼ਾਸਤ੍ਰ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਤਾਂਡਵ ਨ੍ਰਿਤ੍ਯ ਤੋਂ ‘ਤ’ ਅਤੇ ਪਾਰਵਤੀ ਦੀ ਲਾਸ੍ਯ ਨ੍ਰਿਤ੍ਯ ਤੋਂ “ਲ” ਲੈਕੇ ‘ਤਾਲ’ ਸ਼ਬਦ ਬਣਿਆ ਹੈ. ਦੇਖੋ- ਸੰਗੀਤਗ੍ਰੰਥਾਂ ਵਿੱਚ ਤਾਲਾਂ ਦੇ ਅਨੇਕ ਭੇਦ। 3. ਝਾਂਜ. ਛੈਣੇ. “ਭਗਤਿ ਕਰਤ ਮੇਰੇ ਤਾਲ ਛਿਨਾਏ.” (ਭੈਰ ਨਾਮਦੇਵ) “ਰਬਾਬ ਪਖਾਵਜ ਤਾਲ ਘੁੰਘਰੂ.” (ਆਸਾ ਮਃ ੫) 4. ਹਾਥੀ ਦੇ ਕੰਨਾਂ ਦੇ ਹਿੱਲਣ ਤੋਂ ਹੋਈ ਧੁਨਿ। 5. ਇੱਕ ਗਿੱਠ ਦੀ ਲੰਬਾਈ. ਗਜ਼ ਦਾ ਚੌਥਾ ਭਾਗ। 6. ਤਾਲਾ. ਜਿੰਦਾ (ਜੰਦ੍ਰਾ). 7. ਤਲਵਾਰ ਦੀ ਮੁੱਠ. ਕ਼ਬਜ਼ਾ। 8. ਤਾਲ ਬਿਰਛ. Borassus Flabelliformis. “ਤਾਲ ਤਮਾਲ ਕਦੰਬਨ ਜਾਲ.” (ਗੁਪ੍ਰਸੂ) 9. ਤਲਾਉ. ਸਰ. “ਧਰਤਿ ਸੁਹਾਵੀ ਤਾਲ ਸੁਹਾਵਾ.” (ਸੂਹੀ ਛੰਤ ਮਃ ੫) 10. ਦੇਖੋ- ਤਾਲਿ ਅਤੇ ਤਾਲੁ। 11. ਹਰਿਤਾਲ. ਹੜਤਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|