Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫin. 1. ਉਨਾਂ। 2. ਤ੍ਰਿਣ, ਕੱਪ, ਤੀਲੇ। 3. ਉਧਰ (ਉਸ ਪਾਸੇ ਵਲ)। 1. theirs, to them, they. 2. straw. 3. in that direction, thither. ਉਦਾਹਰਨਾ: 1. ਤਿਨ ਕੇ ਨਾਮ ਅਨੇਕ ਅਨੰਤ ॥ Japujee, Guru Nanak Dev, 34:5 (P: 7). ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥ (ਉਨ੍ਹਾਂ ਨੂੰ). Raga Goojree 5, Sodar, 5, 3:2 (P: 10). ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥ (ਉਨ੍ਹਾਂ ਦੇ). Raga Aaasaa 4, So-Purakh, 1, 2:5 (P: 11). ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ ॥ (ਉਨ੍ਹਾ ਦੇ). Raga Sireeraag 4, 69, 1:3 (P: 41). ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥ (ਉਨ੍ਹਾਂ ਨੇ). Raga Gaurhee 4, 45, 3:2 (P: 165). 2. ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥ (ਨਾਮ ਰੂਪੀ ਅਗਨੀ ਪਾਪ ਰੂਪੀ ਤੀਲਿਆਂ ਨੂੰ ਸਾੜ ਸਕਦੀ ਹੈ). Raga Gaurhee 5, Chhant 3, 1 Salok:2 (P: 248). ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ ॥ (ਸਰੀਰ ਕੱਖਾਂ ਦਾ ਮੰਦਰ ਹੈ). Raga Gaurhee, Kabir, 59, 4:1 (P: 336). 3. ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥ Raga Raamkalee 1, Oankaar, 41:5 (P: 935).
|
SGGS Gurmukhi-English Dictionary |
[P. pro.] That, by him
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pron. he, she, it; pl. ਤਿੰਨ੍ਹਾਂ.
|
Mahan Kosh Encyclopedia |
ਪੜਨਾਂਵ/pron. ਉਨ੍ਹਾਂ. ਉਨ੍ਹਾਂ ਨੇ. “ਤਿਨ ਅੰਤਰਿ ਸਬਦੁ ਵਸਾਇਆ.” (ਸ੍ਰੀ ਮਃ ੧ ਜੋਗੀ ਅੰਦਰਿ) 2. ਉਨ੍ਹਾਂ ਦੇ. “ਤਿਨ ਪੀਛੈ ਲਾਗਿ ਫਿਰਾਉ.” (ਸ੍ਰੀ ਮਃ ੪) 3. ਨਾਮ/n. ਤ੍ਰਿਣ. ਘਾਸ. ਫੂਸ. “ਅਉਧ ਅਨਲ ਤਨੁ ਤਿਨ ਕੋ ਮੰਦਿਰ.” (ਗਉ ਕਬੀਰ) 4. ਕ੍ਰਿ. ਵਿ. ਤਿਸ ਪਾਸੇ. ਉਧਰ. “ਡੋਰੀ ਪ੍ਰਭੁ ਪਕੜੀ, ਜਿਨ ਖਿੰਚੈ ਤਿਨ ਜਾਈਐ.” (ਓਅੰਕਾਰ) 5. ਦੇਖੋ- ਤਿੰਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|