Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫeen⒤. ਤਿੰਨ। three. ਉਦਾਹਰਨ: ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥ (ਭਾਵ ਬਾਲ, ਜੁਆਨੀ ਤੇ ਬ੍ਰਿਥ ਅਵਸਥਾ). Raga Sireeraag 1, 26, 3:1 (P: 23). ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥ (ਤਿੰਨ ਗੁਣਾਂ ਰੂਪੀ ਸਾਖਾਵਾਂ). Raga Sireeraag 3, Asatpadee 20, 3:2 (P: 66). ਉਦਾਹਰਨ: ਤੀਨਿ ਦੇਵ ਏਕ ਸੰਗਿ ਲਾਇ॥ (ਭਾਵ ਬ੍ਰਹਮਾ, ਵਿਸ਼ਨੂੰ ਤੇ ਸ਼ਿਵ). …ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥ (ਕਰਮ, ਗਿਆਨ ਤੇ ਭਗਤੀ). Raga Gaurhee, Kabir, Vaar, 5:2; 3 (P: 344). ਮਿਤ੍ਰ ਪੁਤ੍ਰ ਕਲਤ੍ਰ ਸੁਰ ਰਿਦ ਤੀਨਿ ਤਾਪ ਜਲੰਤ ॥ (ਆਦਿ ਮਨ ਦੇ) ਬਿਆਧਿ (ਸਰੀਰ ਦੇ) ਤੇ ਉਪਾਧਿ (ਭੁਲੇਖੇ) ਦੇ ਦੁੱਖ. Raga Goojree 5, 30, 4:1 (P: 502). ਤੀਨਿ ਸਮਾਏ ਏਕ ਕ੍ਰਿਤਾਰਥ ॥ (ਧਰਮ, ਅਰਥ ਤੇ ਕਾਮ). Raga Parbhaatee 1, Asatpadee 6, 5:2 (P: 1345).
|
Mahan Kosh Encyclopedia |
ਸੰ. त्रीणि- ਤ੍ਰੀਣਿ. ਵਿ. ਤਿੰਨ. “ਤੀਨਿ ਗੁਣਾ ਮਹਿ ਬਿਆਪਿਆ.” (ਗਉ ਥਿਤੀ ਮਃ ੫) 2. ਕ੍ਰਿ. ਵਿ. ਤਿੰਨੇ. ਤੀਨੋ. “ਤੀਨਿ ਦੇਵ ਅਰੁ ਕੋੜਿ ਤੇਤੀਸਾ.” (ਗੂਜ ਮਃ ੫) 3. ਤੇਹਾਂ. ਤਿੰਨਾਂ. “ਤੀਨਿ ਭਵਣ ਮਹਿ ਗੁਰ ਗੋਪਾਲਾ.” (ਓਅੰਕਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|