Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫotaa. 1. ਘਾਟ, ਕਮੀ, ਥੁੜ। 2. ਘਾਟਾ, ਨੁਕਸਾਨ। 1. deficiency. 2. loss. ਉਦਾਹਰਨਾ: 1. ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ ॥ (ਕਮੀ). Raga Gaurhee 4, Vaar 1, Salok, 4, 2:1 (P: 300). ਇਸੁ ਹਰਿ ਧਨੈ ਦਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥ (ਕਮੀ, ਘਾਟ). Raga Soohee 4, 10, 6:2 (P: 734). 2. ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ ॥ Raga Gaurhee 4, 52, 3:2 (P: 168). ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ ॥ (ਘਾਟਾ). Raga Gaurhee 5, Thitee, 2:5 (P: 297).
|
English Translation |
n.m. loss; deficiency; lack, scarcity.
|
Mahan Kosh Encyclopedia |
(ਤੋਟਿ) ਸੰ. त्रुटि- ਤ੍ਰੁਟਿ. ਨਾਮ/n. ਭੁੱਲ. ਖ਼ਤ਼ਾ। 2. ਸੰਸਾ. ਸੰਦੇਹ। 3. ਘਾਟਾ. ਕਮੀ. “ਜਿਉ ਲਾਹਾ ਤੋਟਾ ਤਿਵੈ.” (ਆਸਾ ਅ: ਮਃ ੧) “ਕਥਨਾ ਕਥੀ ਨ ਆਵੈ ਤੋਟਿ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|