Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋam. ਪੈਸੇ, ਦਮੜੀ। 1. money, half a shell. ਉਦਾਹਰਨ: ਬਿਨੁ ਦਮ ਕੇ ਸਉਦਾ ਨਹੀ ਹਾਟ ॥ Raga Gaurhee 1, ਆਸਾ 12, 5:1 (P: 226). ਉਦਾਹਰਨ: ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥ (ਅਧੀ ਦਮੜੀ). Raga Bilaaval 5, 37, 3:2 (P: 810).
|
SGGS Gurmukhi-English Dictionary |
[1. n. 2. per n.] 1. (from Per. Dāma) money, 2. breath
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. breath; life, stamina, strength, endurance; respite, temporary relief.
|
Mahan Kosh Encyclopedia |
ਸੰ. दम्. ਧਾ. ਦਮਨ ਕਰਨਾ, ਸਾਂਤ ਕਰਨਾ, ਜਿੱਤਣਾ। 2. ਨਾਮ/n. ਇੰਦ੍ਰੀਆਂ ਨੂੰ ਕ਼ਾਬੂ ਕਰਨ ਦਾ ਭਾਵ। 3. ਘਰ. ਰਹਿਣ ਦਾ ਅਸਥਾਨ। 4. ਨਲ ਦੀ ਇਸਤ੍ਰੀ ਦਮਯੰਤੀ ਦਾ ਭਾਈ। 5. ਮਰੁਤ ਦਾ ਪੁਤ੍ਰ ਇੱਕ ਸੂਰਜਵੰਸ਼ੀ ਰਾਜਾ। 6. ਫ਼ਾ. [دم] ਸ੍ਵਾਸ. “ਹਮ ਆਦਮੀ ਹਾਂ ਇਕਦਮੀ.” (ਧਨਾ ਮਃ ੧) 7. [دام] ਦਾਮ. ਨਕ਼ਦੀ. “ਬਿਨੁ ਦਮ ਕੇ ਸਉਦਾ ਨਹੀ ਹਾਟ.” (ਗਉ ਅ: ਮਃ ੧) ਦੇਖੋ- ਦਿਰਹਮ ਅਤੇ ਦਿਰਮ। 8. ਦਮੜੀ. “ਸ੍ਰਮ ਕਰਤੇ ਦਮ ਆਢ ਕਉ.” (ਬਿਲਾ ਮਃ ੫) 9. [حبسِدم] ਹ਼ਬਸੇ ਦਮ. ਪ੍ਰਾਣਾਂ ਦਾ ਰੋਕਣਾ. ਪ੍ਰਾਣਾਯਾਮ. ਸ੍ਵਾਸ ਦਾ ਨਿਰੋਧ. “ਜਬ ਸਭ ਦਮ ਕਰਕੈ ਇਕ ਵਾਰ। ਪਹੁੰਚੈਂ ਜਹਿਂ ਖੁਦਾਇ ਦਰਬਾਰ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|