Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋarsan. 1. ਦੀਦਾਰ। 2. ਭੇਖ (ਇਹ ਛੇ ਭੇਖ ਹਨ: ਜੋਗੀ, ਜੰਗਮ, ਸੰਨਿਆਸੀ, ਬੋਧੀ, ਸਰੇਵੜੇ, ਬੈਰਾਗੀ)। 3. ਸ਼ਾਸ਼ਤਰ, ਵਿਚਾਰਧਾਰਾਵਾਂ (ਛੇ ਸ਼ਾਸ਼ਤਰ: ਸਾਂਖ, ਨਿਆਇ, ਵੈਸੈਸ਼ਿਕ, ਮੀਮਾਂਸਾ, ਯੌਗ ਤੇ ਵਿਦਾਂਤ)। 1. sight, vision. 2. systems of Yogis. 3. systems of Indian thought. ਉਦਾਹਰਨਾ: 1. ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥ Raga Sireeraag 5, 98, 1:2 (P: 52). 2. ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ ॥ Raga Sireeraag 3, Asatpadee 22, 5:1 (P: 67). ਦਰਸਨੁ ਆਪਿ ਸਹਜ ਘਰਿ ਆਵੈ ॥ (ਭੇਖ ਇਹ ਹੋਵੇ ਕਿ ਆਪ ਸਹਜ ਆਤਮਕ ਸ਼ਾਂਤੀ ਵਾਲੀ ਅਵਸਥਾ ਪਕੜੇ). Raga Aaasaa 1, Asatpadee 2, 4:3 (P: 411). 3. ਮਨ ਚੂਰੇ ਖਟੁ ਦਰਸਨ ਜਾਣੁ ॥ Raga Aaasaa 1, 11, 1:1 (P: 352).
|
Mahan Kosh Encyclopedia |
ਸੰ. ਦਰਸ਼ਨ. ਨਾਮ/n. ਦੇਖਣ ਦਾ ਸਾਧਨ, ਨੇਤ੍ਰ। 2. ਦੀਦਾਰ. “ਦਰਸਨ ਕਉ ਲੋਚੈ ਸਭੁਕੋਈ.” (ਸੂਹੀ ਮਃ ੫) ਕਾਵ੍ਯਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ- (ੳ) ਸ਼੍ਰਵਣ ਦਰਸ਼ਨ- ਪ੍ਰੀਤਮ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿੱਚ ਸਾਕ੍ਸ਼ਾਤ ਕਰਨਾ. “ਸੁਣਿਐ ਲਾਗੈ ਸਹਜਿਧਿਆਨੁ.” (ਜਪੁ) “ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ.” (ਮਾਝ ਮਃ ੫) (ਅ) ਚਿਤ੍ਰ ਦਰਸ਼ਨ- ਪ੍ਰੀਤਮ ਦੀ ਮੂਰਤਿ ਦਾ ਦੀਦਾਰ. “ਗੁਰ ਕੀ ਮੂਰਤਿ ਮਨ ਮਹਿ ਧਿਆਨੁ.” (ਗੌਂਡ ਮਃ ੫) “ਮੋਹਨ ਮੀਤ ਕੋ ਚਿਤ੍ਰ ਲਖੇ ਭਈ ਚਿਤ੍ਰ ਹੀ ਸੀ, ਤੋ ਵਿਚਿਤ੍ਰ ਕਹਾਂ ਹੈ?” (ਪਦਮਾਕਰ) (ੲ) ਸ੍ਵਪਨ ਦਰਸ਼ਨ- ਪ੍ਯਾਰੇ ਨੂੰ ਸੁਪਨੇ ਵਿੱਚ ਦੇਖਣਾ. “ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ.” (ਗਉ ਛੰਤ ਮਃ ੫) (ਸ) ਪ੍ਰਤ੍ਯਕ੍ਸ਼ ਦਰਸ਼ਨ- ਪ੍ਰੇਮੀ ਦਾ ਸਾਕ੍ਸ਼ਾਤ ਦੀਦਾਰ ਕਰਨਾ. “ਅਦਿਸਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖਿ ਆਖੀ.” (ਮਃ ੪ ਵਾਰ ਸ੍ਰੀ) 3. ਸ਼ੀਸ਼ਾ. ਦਰਪਣ। 4. ਧਰਮ ਦਿਖਾਉਣ ਵਾਲਾ ਗ੍ਰੰਥ. ਦੇਖੋ- ਖਟ ਸ਼ਾਸਤ੍ਰ. “ਖਟ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ.” (ਆਸਾ ਮਃ ੩) “ਦਰਸਨ ਛੋਡਿ ਭਏ ਸਮਦਰਸੀ.” (ਮਾਰੂ ਕਬੀਰ) ਖਟ ਦਰਸ਼ਨਾਂ ਦਾ ਪਕ੍ਸ਼ ਤ੍ਯਾਗਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋਗਏ। 5. ਛੀ ਸੰਖ੍ਯਾ ਬੋਧਕ, ਕ੍ਯੋਂਕਿ ਦਰਸ਼ਨ ਛੀ ਹਨ। 6. ਧਰਮ. ਮਜ਼ਹਬ. “ਇਕਨਾ ਦਰਸਨ ਕੀ ਪਰਤੀਤਿ ਨ ਆਈਆ.” (ਮਃ ੩ ਵਾਰ ਵਡ) 7. ਕਿਸੇ ਧਰਮ ਦਾ ਭੇਖ. ਮਜ਼ਹਬ ਦਾ ਚਿੰਨ੍ਹ. “ਸਿੱਧੀਂ ਮਨੇ ਵਿਚਾਰਿਆ, ਕਿਵੇਂ ਦਰਸਨ ਲੇਵੇ ਬਾਲਾ.” (ਭਾਗੁ) ਸਤਿਗੁਰੂ ਨਾਨਕ ਕਿਵੇਂ ਸਾਡਾ ਭੇਖ ਅੰਗੀਕਾਰ ਕਰ ਲਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|