Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋas. 1. ਗਿਣਤੀ ਦੀ ਇਕ ਇਕਾਈ, ਸੌ ਦਾ ਦਸਵਾਂ ਹਿੱਸਾ। 2. ਦਸ ਦੀ ਗਿਣਤੀ ਵਾਲੇ ਪਦਾਰਥ/ਅਵਸਥਾ ਦਾ ਬੋਧਕ। 1. ten, unit of number, one tenth of hundred. 2. things which are ten. ਉਦਾਹਰਨਾ: 1. ਦਸ ਅਠਾਰ ਮੈਂ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥ Raga Sireeraag 1, 26, 3:2 (P: 23). 2. ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ (ਦਸ ਵਰ੍ਹੇ). Raga Maajh 1, Vaar 1, Salok, 1, 3:1 (P: 138). ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ॥ (ਦਸ ਇੰਦਰੀਆਂ). Raga Gaurhee 5, 132, 2:2 (P: 208). ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥ (ਦਸ ਇੰਦ੍ਰੀਆਂ). Raga Soohee, Kabir, 5, 2:1 (P: 793).
|
SGGS Gurmukhi-English Dictionary |
[1. P. adj. 2. P. v.] 1. ten, 2. tell, say, speak
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. ten.
|
Mahan Kosh Encyclopedia |
ਸੰ. ਦਸ਼. ਵਿ. ਸੌ ਦਾ ਦਸਵਾਂ ਹ਼ਿੱਸਾ-੧੦. “ਦਸ ਦਿਸਿ ਖੋਜਤ ਮੈ ਫਿਰਿਓ.” (ਗਉ ਥਿਤੀ ਮਃ ੫) 2. ਦਸ਼ ਗਿਣਤੀ ਵਾਲੇ ਪਦਾਰਥ ਦਾ ਬੋਧਕ, ਜੈਸੇ- “ਦਸ ਦਾਸੀ ਕਰਿਦੀਨੀ ਭਤਾਰਿ.” (ਸੂਹੀ ਮਃ ੫) ਭਰਤਾ ਨੇ ਦਸ ਇੰਦ੍ਰੀਆਂ ਦਾਸੀ ਬਣਾਦਿੱਤੀਆਂ। 3. ਦਾਸ ਦਾ ਸੰਖੇਪ. ਸੇਵਕ. “ਕਾਟਿ ਸਿਲਕ ਦੁਖਮਾਇਆ ਕਰਿਲੀਨੇ ਅਪਦਸੇ.” (ਵਾਰ ਜੈਤ) ਆਪਣੇ ਦਾਸ ਕਰਲੀਤੇ। 4. ਦੇਖੋ- ਦੱਸਣਾ। 5. ਸੰ. दस्. ਧਾ. ਕਮਜ਼ੋਰ ਹੋਣਾ, ਥੱਕਣਾ। 6. ਨਾਮ/n. ਰਾਖਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|