Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaasee. 1. ਸੇਵਕਾਂ, ਟਹਿਲਣ। 2. ਸੇਵਕਾਂ ਦੀ। 1. hand-maiden. 2. of handmaiden. ਉਦਾਹਰਨਾ: 1. ਸੰਤ ਦਾਸੀ ਸੇਵਾ ਚਰਣੀ ਜੀਉ ॥ Raga Gaurhee 5, 166, 2:2 (P: 216). ਉਦਾਹਰਨ: ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ॥ Raga Gaurhee 3, Asatpadee 4, 6:1 (P: 231). 2. ਦਾਸੀ ਸੰਗਤਿ ਪ੍ਰਭੂ ਤਿਆਗਿ ਏ ਕਰਮ ਹਮਾਰੇ ॥ Raga Bilaaval 5, 34, 2:2 (P: 809).
|
SGGS Gurmukhi-English Dictionary |
1. hand-maiden. 2. of handmaiden.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਦਾਸ slave girl bondswoman, maidservant.
|
Mahan Kosh Encyclopedia |
(ਦਾਸਿ, ਦਾਸਿਕਾ) ਨਾਮ/n. ਸੇਵਾ ਕਰਨ ਵਾਲੀ. ਟਹਿਲਣ. “ਜਾਕੈ ਸਿਮਰਨਿ ਕਵਲਾ ਦਾਸਿ.” (ਮਾਲੀ ਮਃ ੫) “ਗਹਿ ਭੁਜਾ ਲੀਨੀ ਦਾਸਿ ਕੀਨੀ.” (ਬਿਲਾ ਛੰਤ ਮਃ ੫) “ਠਾਕੁਰ ਛੋਡਿ ਦਾਸੀ ਕਉ ਸਿਮਰਹਿ.” (ਭੈਰ ਮਃ ੫) ਇੱਥੇ ਦਾਸੀ ਤੋਂ ਭਾਵ ਮਾਇਆ ਹੈ। 2. ਮੁਹਰ. ਅਸ਼ਰਫ਼ੀ. “ਦਾਸੀ ਪਾਂਚ ਭੇਟ ਧਰਦੀਨੀ.” (ਗੁਵਿ ੬) 3. ਦਾਸ ਨੇ. “ਹਰਿ ਸੁਖਨਿਧਾਨ ਨਾਨਕ ਦਾਸਿ ਪਾਇਆ.” (ਧਨਾ ਮਃ ੫) 4. ਦੇਖੋ- ਦਾਸੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|