Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋisaa. 1. ਦਿਸ਼ਾਵਾਂ, ਤਰਫਾਂ। 2. ਭਾਵ ਹੋਰ ਸਭ ਕੁੱਝ। 1. direction. 2. every thing else. ਉਦਾਹਰਨਾ: 1. ਦਸੇ ਦਿਸਾ ਰਵਿਆ ਪ੍ਰਭੁ ਏਕੁ ॥ Raga Gaurhee 5, Thitee, 14:3 (P: 299). 2. ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲਿ ॥ (ਵਿੱਥਾਂ, ਵਿਖੇਵੇ, ਤਰਫਾਂ, ਜਾਤ ਆਦਿ ਦਾ ਅਭਿਮਾਨ). Salok, Kabir, 177:1 (P: 1374).
|
Mahan Kosh Encyclopedia |
ਸੰ. ਦਿਸ਼ਾ. ਨਾਮ/n. ਤ਼ਰਫ਼. ਓਰ. ਸਿਮਤ. ਵਿਦ੍ਵਾਨਾਂ ਨੇ ਚਾਰ ਦਿਸ਼ਾ (Cardinal Points) ਪੂਰਵ, ਪੱਛਮ, ਉੱਤਰ ਅਤੇ ਦੱਖਣ (ਪੂਰਵ, ਪਸ਼੍ਚਿਮ, ਉੱਤਰ, ਦਕ੍ਸ਼ਿਣ- ਮਸ਼ਰਿਕ਼. ਮਗ਼ਰਿਬ, ਸ਼ੁਮਾਲ, ਜਨੂਬ- East, West, North, South) ਮੰਨੀਆਂ ਹਨ. ਇਨ੍ਹਾਂ ਨਾਲ ਚਾਰ ਉਪਦਿਸ਼ਾ (ਕੋਣਾਂ) ਮਿਲਾਉਣ ਤੋਂ ਅੱਠ ਦਿਸ਼ਾ ਹੁੰਦੀਆਂ ਹਨ. ਜਿਨ੍ਹਾਂ ਦਾ ਨਕ਼ਸਾ ਇਹ ਹੈ::- ਵਾਯਵੀ ਕੋਣ ਉੱਤਰ ਈਸ਼ਾਨ ਕੋਣ ਪੱਛਮ ਪੂਰਵ ਨੈਰ਼ਿਤਿ ਕੋਣ ਦੱਖਣ ਅਗਨਿ ਕੋਣ ਅੱਠ ਦਿਸ਼ਾ ਨਾਲ ਊਰਧ ਅਤੇ ਅਧੋ ਮਿਲਾਉਣ ਤੋਂ ਦਸ਼ ਦਿਸ਼ਾ ਹੁੰਦੀਆਂ ਹਨ। 2. ਦਸ ਦੀ ਗਿਣਤੀ, ਕ੍ਯੋਂਕਿ ਦਿਸ਼ਾ ਦਸ ਮੰਨੀਆਂ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|