Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeen. 1. ਅਨਾਥ, ਗਰੀਬ, ਨਿਮਾਨੇ। 2. ਪਰਲੋਕ। 3. ਦੀਨਤਾ, ਗਰੀਬੀ। 4. ਦਿਤਾ। 5. ਦੀਨਤਾ, ਨਿਮਰਤਾ। 1. meek, helpless. 2. world beyond. 3. poverty. 4. gave, blessed with. 5. humility. ਉਦਾਹਰਨਾ: 1. ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥ Raga Sireeraag 5, 83, 1:3 (P: 46). ਉਦਾਹਰਨ: ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥ Raga Maajh 4, 2, 4:2 (P: 94). ਰਾਖਹੁ ਸਰਣਿ ਅਨਾਥ ਦੀਨ ਕਉ ਕਰਹੁ ਹਮਾਰੀ ਗਾਤੇ ॥ (ਗਰੀਬ). Raga Gaurhee 5, 135, 1:2 (P: 209). ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖੵਾ ਕਰੋਤਿ ॥ Salok Sehaskritee, Gur Arjan Dev, 47:4 (P: 1358). 2. ਐਸਾ ਰਾਮੁ ਦੀਨ ਦੁਨੀ ਸਹਾਈ ॥ (ਲੋਕ ਪਰਲੋਕ). Raga Gaurhee 5, 174, 1:1 (P: 200). ਨਿੰਦਕ ਕਾ ਮੁਖੁ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਿ ॥ Raga Dhanaasaree 5, 15, 2:2 (P: 674). 3. ਦੂਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸ੍ਰਾਮੁ ॥ Raga Maaroo 5, 24, 2:1 (P: 1006). 4. ਸਰਬਸੁ ਨਾਮੁ ਭਗਤ ਕਉ ਦੀਨ ॥ Raga Gaurhee 5, Asatpadee 11, 8:2 (P: 240). ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥ Raga Todee 5, 20, 1:1 (P: 716). 5. ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ ॥ Salok, Kabir, 51:2 (P: 1367).
|
SGGS Gurmukhi-English Dictionary |
[1. Ara. n. 2. Sk. n.] 1. religion. 2. poor
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj. poor, indigent, needy; humble, meek; lowly, pitiable; forlorn, miserable. (2) n.m. religious faith, creed, belief; Islam, Mohammedanism.
|
Mahan Kosh Encyclopedia |
ਦਿੱਤਾ. ਦਿੱਤੀ. “ਦੀਨ ਗਰੀਬੀ ਆਪਨੀ.” (ਸ. ਕਬੀਰ) 2. ਭਾਈ ਗੁਰਦਾਸ ਜੀ ਨੇ “ਦਾਤਾ ਗੁਰੁ ਨਾਨਕ” ਦਾ ਆਦਿ ਅਤੇ ਅੰਤ ਦਾ ਅੱਖਰ ਲੈਕੇ ਭਾਵਅਰਥ ਕੀਤਾ ਹੈ- “ਦਦੇ ਦਾਤਾ ਗੁਰੂ ਹੈ ਕਕੇ ਕੀਮਤਿ ਕਿਨੈ ਨ ਪਾਈ, ਸੋ ਦੀਨ ਨਾਨਕ ਸਤਿਗੁਰੁ ਸਰਣਾਈ.” 3. ਸੰ. ਵਿ. ਦਰਿਦ੍ਰ. ਗ਼ਰੀਬ. “ਦੀਨਦੁਖ ਭੰਜਨ ਦਯਾਲ ਪ੍ਰਭੁ.” (ਸਹਸ ਮਃ ੫) 4. ਕਮਜ਼ੋਰ. “ਭਾਵਨਾ ਯਕੀਨ ਦੀਨ.” (ਅਕਾਲ) 5. ਅਨਾਥ. “ਦੀਨ ਦੁਆਰੈ ਆਇਓ ਠਾਕੁਰ!” (ਦੇਵ ਮਃ ੫) 6. ਸੰ. ਦੈਨ੍ਯ. ਨਾਮ/n. ਦੀਨਤਾ. “ਦੂਖ ਦੀਨ ਨ ਭਉ ਬਿਆਪੈ.” (ਮਾਰੂ ਮਃ ੫) 7. ਅ਼. [دِین] ਧਰਮ. ਮਜਹਬ. “ਦੀਨ ਬਿਸਾਰਿਓ ਰੇ ਦਿਵਾਨੇ.” (ਮਾਰੂ ਕਬੀਰ) 8. ਪਰਲੋਕ. “ਦੀਨ ਦੁਨੀਆ ਏਕ ਤੂਹੀ.” (ਤਿਲੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|