Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuṫar⒰. ਔਖਿਆਂ ਤਰਿਆ ਜਾਣ ਵਾਲਾ। difficult to cross. ਉਦਾਹਰਨ: ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥ Raga Maajh 4, 3, 1:3 (P: 95). ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ ॥ (ਔਖਿਆਂ ਤਰਿਆ ਜਾਣ ਵਾਲਾ ਸੰਸਾਰ ਸਾਗਰ). Raga Maaroo 3, Solhaa 6, 14:3 (P: 1050).
|
Mahan Kosh Encyclopedia |
(ਦੁਤਰ) ਸੰ. ਦੁਸ੍ਤਰ. ਵਿ. ਜਿਸ ਤੋਂ ਤਰਕੇ ਪਾਰ ਹੋਣਾ ਔਖਾ ਹੋਵੇ. “ਕਿਉਕਰਿ ਦੁਤਰੁ ਤਰਿਆਜਾਇ?” (ਗਉ ਮਃ ੩) “ਜਾਕੈ ਰਾਮ ਵਸੈ ਮਨ ਮਾਹੀ। ਸੋ ਜਨ ਦੁਤਰੁ ਪੇਖਤ ਨਾਹੀ.” (ਰਾਮ ਮਃ ੫) 2. ਸੰ. ਦੁਰੁੱਤਰ. ਨਾਮ/n. ਬੇਅਦਬੀ ਦਾ ਜਵਾਬ. ਗੁਸਤਾਖ਼ਾਨਾ ਉੱਤਰ. “ਕਿਨੈ ਨ ਦੁਤਰੁ ਭਾਖੇ.” (ਧਨਾ ਮਃ ੫) 3. ਜਿਸ ਸਵਾਲ ਦਾ ਜਵਾਬ ਔਖਾ ਹੋਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|