Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋurbaasaa. ਇਕ ਰਿਸੀ ਜੋ ਜੇਤੀ ਹੀ ਗੁਸੇ ਹੋ ਕੇ ਸਰਾਪ ਦੇ ਦਿੰਦਾ ਸੀ। one of the Rishis who was short-tempered and would invoke curse instantly. ਉਦਾਹਰਨ: ਦੁਰਬਾਸਾ ਸਿਉ ਕਰਤ ਠਗਊਰੀ ਜਾਦਵ ਏ ਫਲ ਪਾਏ ॥ Raga Dhanaasaree, Naamdev, 1, 4:1 (P: 693).
|
SGGS Gurmukhi-English Dictionary |
one of the Rishis who was short-tempered and would invoke curse instantly.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. दुर्वासस्. ਦੁਵਰਾਸਾ. ਵਿ. ਮੈਲੇ ਵਸਤ੍ਰਾਂ ਵਾਲਾ. ਬੁਰੇ ਵਸਤ੍ਰਾਂ ਵਾਲਾ। 2. ਨਾਮ/n. ਇੱਕ ਰਿਖੀ, ਜੋ ਅਤ੍ਰਿ ਅਤੇ ਅਨਸੂਯਾ ਦਾ ਪੁਤ੍ਰ ਸੀ.{1156} ਕਈ ਕਹਿਂਦੇ ਹਨ ਕਿ ਇਹ ਸ਼ਿਵ ਤੋਂ ਉਤਪੰਨ ਹੋਇਆ ਹੈ. ਦੇਖੋ- ਦੱਤ 2. ਦੁਰਵਾਸਾ ਰਿਖੀ ਵਡਾ ਹੀ ਕ੍ਰੋਧੀ ਸੀ, ਇਸ ਨੇ ਕਈਆਂ ਨੂੰ ਸਰਾਪ ਦਿੱਤੇ. ਵਿਸ਼ਨੁਪੁਰਾਣ ਵਿੱਚ ਲਿਖਿਆ ਹੈ ਕਿ ਇਸ ਨੇ ਇੰਦ੍ਰ ਨੂੰ ਇੱਕ ਮਾਲਾ ਦਿੱਤੀ, ਜਿਸ ਦੀ ਇੱਦ੍ਰ ਦੇ ਹਾਥੀ ਐਰਾਵਤ ਨੇ ਨਿਰਾਦਰੀ ਕੀਤੀ, ਇਸ ਪੁਰ ਦੁਰਵਾਸਾ ਨੇ ਇੰਦ੍ਰ ਨੂੰ ਸਰਾਪ ਦੇਦਿੱਤਾ ਕਿ ਤੇਰਾ ਰਾਜ ਤ੍ਰੈਲੋਕੀ ਤੋਂ ਟਲਜਾਵੇ. ਸਰਾਪ ਦੇ ਕਾਰਣ ਇੰਦ੍ਰ ਅਤੇ ਦੇਵਤੇ ਨਿਰਬਲ ਹੋਗਏ ਅਰ ਦੈਂਤਾਂ ਕੋਲੋਂ ਹਾਰਨ ਲੱਗਪਏ. ਅੰਤ ਵਿਚ ਦੇਵਤੇ ਵਿਸ਼ਨੁ ਦੀ ਸ਼ਰਣ ਜਾਪਏ ਅਤੇ ਉਸ ਦੀ ਆਗ੍ਯਾ ਅਨੁਸਾਰ ਦੇਵਤਿਆਂ ਨੇ ਸਮੁੰਦਰ ਰਿੜਕਕੇ ਅਮ੍ਰਿਤ ਅਤੇ ਹੋਰ ਕਈ ਰਤਨ ਕੱਢੇ, ਜਿਸ ਤੋਂ ਮੁੜ ਬਲਵਾਨ ਹੋਏ. ਮਹਾਭਾਰਤ ਵਿੱਚ ਲਿਖਿਆ ਹੈ ਕਿ ਇੱਕ ਵਾਰ ਕ੍ਰਿਸ਼ਨ ਜੀ ਨੇ ਦੁਰਵਾਸਾ ਦਾ ਪ੍ਰੇਮ ਨਾਲ ਸ੍ਵਾਗਤ ਕੀਤਾ, ਪਰ ਜੇਹੜੇ ਰੋਟੀਆਂ ਦੇ ਟੁਕੜੇ ਪੈਰਾਂ ਵਿੱਚ ਡਿਗੇਪਏ ਸਨ, ਕ੍ਰਿਸ਼ਨ ਜੀ ਉਹ ਚੁੱਕਣੇ ਭੁੱਲਗਏ. ਇਸ ਪੁਰ ਦੁਰਵਾਸਾ ਗੁੱਸੇ ਹੋ ਗਿਆ ਅਤੇ ਆਖਿਆ ਕਿ ਤੂੰ ਫੰਧਕ ਦੇ ਤੀਰ ਨਾਲ ਘਾਇਲ ਹੋਕੇ ਪ੍ਰਾਣ ਤ੍ਯਾਗੇਂਗਾ. ਦੁਰਵਾਸਾ ਦੇ ਹੀ ਸਰਾਪ ਨਾਲ ਕ੍ਰਿਸ਼ਨ ਜੀ ਦੇ ਪੁਤ੍ਰ ਸਾਂਬ ਦੇ ਪੇਟ ਪੁਰ ਬੱਧੇ ਹੋਏ ਵਸਤ੍ਰਾਂ ਤੋਂ, ਯਾਦਵਕੁਲਨਾਸ਼ਕ, ਮੂਸਲ ਪੈਦਾ ਹੋਇਆ{1157} ਸੀ. ਦੇਖੋ- ਵਿਸ਼ਨੁ ਪੁਰਾਣ ਅੰਸ਼ 5 ਅ: 37. “ਦੁਰਵਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ.” (ਧਨਾ ਨਾਮਦੇਵ) ਦੇਖੋ- ਅੰਬਰੀਸ 7. Footnotes: {1156} ਮਹਾਭਾਰਤ ਵਿੱਚ ਅਰਥ ਕੀਤਾ ਹੈ ਕਿ ਜਿਸ ਦਾ ਧਰਮ ਵਿੱਚ ਦ੍ਰਿੜ੍ਹ ਨਿਸ਼੍ਚਾ ਹੋਵੇ, ਉਸ ਦਾ ਨਾਮ ਦੁਰਵਾਸਾ ਹੈ. {1157} ਸਾਂਬ ਨੂ ਇਸਤ੍ਰੀ ਦਾ ਲਿਬਾਸ ਪਹਿਨਾਕੇ ਅਤੇ ਢਿੱਡ ਤੇ ਵਸਤ੍ਰਾਂ ਨਾਲ ਹਮਲ ਦੀ ਸ਼ਕਲ ਦਿਖਾਕੇ ਯਾਦਵਾਂ ਨੇ ਦੁਰਬਾਸਾ ਤੋਂ ਪੁੱਛਿਆ ਸੀ ਕਿ ਇਸ ਦੇ ਗਰਭ ਤੋਂ ਕੀ ਜਨਮੇਗਾ? ਦੁਰਬਾਸਾ ਉਨ੍ਹਾਂ ਦੀ ਚਾਲ ਨੂੰ ਜਾਣ ਗਿਆ ਅਤੇ ਉੱਤਰ ਦਿੱਤਾ ਕਿ ਇਸ ਦੇ ਗਰਭ ਤੋਂ ਯਾਦਵਾਂ ਦੀ ਕੁਲ ਨਾਸ਼ ਕਰਨ ਵਾਲਾ ਮੂਸਲ ਜੰਮੇਗਾ. ਮਹਾਭਾਰਤ ਦੇ ਮੌਸਲ ਪਰਵ ਵਿੱਚ ਲਿਖਿਆ ਹੈ ਕਿ ਸਾਰਣ, ਵਿਸ਼੍ਵਾਮਿਤ੍ਰ, ਕਨ੍ਵ ਅਤੇ ਨਾਰਦ ਆਦਿ ਇੱਕ ਵਾਰ ਦ੍ਵਾਰਕਾ ਆਏ, ਉਨ੍ਹਾ ਨਾਲ ਮਖੌਲ ਕਰਨ ਪੁਰ ਰਿਖੀਆਂ ਨੇ ਲੋਹੇ ਦਾ ਮੂਸਲ ਜੰਮਣ ਦਾ ਸ੍ਰਾਪ ਦਿੱਤਾ ਸੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|