Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋusat. 1. ਭੈੜ, ਪਾਪੀ। 2. ਖੋਟੇ/ਵਿਕਾਰੀ ਮਨੁੱਖ। 3. ਮਨੁੱਖੀ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ ਆਦਿ)। 4. ਦੁਸ਼ਮਨ, ਵੈਰੀ। 1. sins, wicked actions. 2. sinners, wicked persons. 3. human perversions. 4. enemies. ਉਦਾਹਰਨਾ: 1. ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥ Raga Sireeraag 1, 26, 2:1 (P: 23). ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥ (ਮਾੜੀ, ਮੰਦੀ ਵਾਸਨਾ). Raga Goojree 5, Vaar 18ਸ, 5, 1:1 (P: 523). ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ ॥ (ਮਾੜੀ, ਮੰਦੀ ਬਿਰਤੀ). Raga Malaar 1, 5, 1:2 (P: 1255). 2. ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥ Raga Sireeraag 4, Vaar 15:4 (P: 89). 3. ਸਾਧ ਸੰਗਿ ਓਇ ਦੁਸਟ ਵਸਿ ਹੋਤੇ ॥ Raga Gaurhee 5, 89, 3:4 (P: 182). 4. ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥ Raga Gaurhee 1, Chhant 1, 4:4 (P: 242).
|
SGGS Gurmukhi-English Dictionary |
[Adj.] (from Sk. Dushta) wicked, evil
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਦੁਸਟੁ) ਸੰ. ਦੁਸ਼੍ਟ. ਵਿ. ਦੋਸ਼ ਸਹਿਤ. ਕਲੰਕੀ। 2. ਖੋਟਾ. ਦੁਰਜਨ. “ਦੁਸਟ ਦੂਤ ਪਰਮੇਸਰਿ ਮਾਰੇ.” (ਗਉ ਮਃ ੫) “ਦੁਸਟ ਦੋਖਿ ਤੈਂ ਲੇਹੁ ਬਚਾਈ.” (ਚੌਪਈ) ਦੇਖੋ- ਦੁਸ਼ਤ। 3. ਵੈਰੀ. ਦੁਸ਼ਮਨ द्वेष्ट्ट “ਸਤ੍ਰੁ ਸਬਦ ਪ੍ਰਿਥਮੈ ਕਹੋ ਅੰਤ ਦੁਸਟ ਪਦ ਭਾਖ.” (ਸਨਾਮਾ) ਸਤ੍ਰੁਦੁਸਟ. ਵੈਰੀ ਦੀ ਵੈਰਣ, ਤਲਵਾਰ. “ਜੇ ਅਸਿਧੁਜ ਤਵ ਸਰਣੀ ਪਰੇ। ਤਿਨਕੇ ਦੁਸਟ ਦੁਖਿਤ ਹ੍ਵੈ ਮਰੇ.” (ਚੌਪਈ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|