Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋusat⒰. 1. ਮੰਦਾ ਵਿਅਕਤੀ, ਖੋਟਾ ਮਨੁੱਖ। 2. ਮੰਦੀ, ਭੈੜੀ। 3. ਵੈਰੀ। 1. villain, wicked person. 2. wicked. 3. enemy, foe. ਉਦਾਹਰਨਾ: 1. ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥ Raga Sireeraag 1, 29, 4:2 (P: 24). 2. ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥ Raga Sireeraag 3, 63, 2:2 (P: 38). ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣ ਮਾਰਿਆ ॥ Raga Sireeraag 4, Vaar 11, Salok, 3, 1:1 (P: 86). 3. ਸਾਜਨ ਦੁਸਟੁ ਜਾ ਕੈ ਏਕ ਸਮਾਨੈ ॥ Raga Gaurhee 5, Asatpadee 3, 2:1 (P: 236).
|
Mahan Kosh Encyclopedia |
(ਦੁਸਟ) ਸੰ. ਦੁਸ਼੍ਟ. ਵਿ. ਦੋਸ਼ ਸਹਿਤ. ਕਲੰਕੀ। 2. ਖੋਟਾ. ਦੁਰਜਨ. “ਦੁਸਟ ਦੂਤ ਪਰਮੇਸਰਿ ਮਾਰੇ.” (ਗਉ ਮਃ ੫) “ਦੁਸਟ ਦੋਖਿ ਤੈਂ ਲੇਹੁ ਬਚਾਈ.” (ਚੌਪਈ) ਦੇਖੋ- ਦੁਸ਼ਤ। 3. ਵੈਰੀ. ਦੁਸ਼ਮਨ द्वेष्ट्ट “ਸਤ੍ਰੁ ਸਬਦ ਪ੍ਰਿਥਮੈ ਕਹੋ ਅੰਤ ਦੁਸਟ ਪਦ ਭਾਖ.” (ਸਨਾਮਾ) ਸਤ੍ਰੁਦੁਸਟ. ਵੈਰੀ ਦੀ ਵੈਰਣ, ਤਲਵਾਰ. “ਜੇ ਅਸਿਧੁਜ ਤਵ ਸਰਣੀ ਪਰੇ। ਤਿਨਕੇ ਦੁਸਟ ਦੁਖਿਤ ਹ੍ਵੈ ਮਰੇ.” (ਚੌਪਈ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|