Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋooṫ. 1. ਵੈਰੀ। 2. ਨਿੰਦਕ, ਚੁਗਲ। 3. ਹਰਕਾਰਾ, ਸੁਨੇਹਾ ਲਿਆਉਣ ਵਾਲਾ। 1. enemies, adversaries. 2. backbiters. 3. messenger. ਉਦਾਹਰਨਾ: 1. ਦੂਤ ਲਗੇ ਫਿਰ ਚਾਕਰੀ ਸਤਿਗੁਰ ਕਾ ਵੇਸਾਹੁ ॥ (ਭਾਵ ਵਾਸ਼ਨਾਵਾਂ). Raga Sireeraag 1, 11, 1:2 (P: 18). ਪੰਚ ਦੂਤ ਮੁਹਹਿ ਸੰਸਾਰਾ ॥ (ਕਾਮਾਦਿਕ). Raga Maajh 3, Asatpadee 7, 2:1 (P: 113). 2. ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥ Raga Maajh 5, 43, 2:3 (P: 107). ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥ Raga Maaroo 1, Solhaa 8, 7:3 (P: 1028). 3. ਧਰਮ ਰਾਇ ਕੇ ਦੂਤ ਨ ਜੋਹੈ ॥ (ਜਮਦੂਤ). Raga Gaurhee 5, 97, 2:3 (P: 185).
|
SGGS Gurmukhi-English Dictionary |
[P. n.] Messenger, envoy, angel of death
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. messenger, courier, envoy, emissary, ambassador, legate, diplomatic representative.
|
Mahan Kosh Encyclopedia |
ਸੰ. ਨਾਮ/n. ਵਕੀਲ. ਬਸੀਠ। 2. ਹਰਕਾਰਾ. ਚਿੱਠੀਰਸਾਂ। ੩-੪-੫ ਪੰਜਾਬੀ ਵਿੱਚ ਦੂਤ ਦਾ ਅਰਥ ਗਣ (ਦਾਸ), ਚੁਗਲ ਅਤੇ ਵੈਰੀ ਭੀ ਹੋ ਗਿਆ ਹੈ, ਯਥਾ- “ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ.” (ਆਸਾ ਅ: ਮਃ ੧) ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਬਾਲ ਬੱਚੇ ਫੜ ਲਓ. ਦੇਖੋ- ਜਮਦੂਤ. “ਦੁਸਟ ਦੂਤ ਕੀ ਚੂਕੀ ਕਾਨ.” (ਆਸਾ ਮਃ ੫) ਚੁਗਲ ਦੀ ਕਾਣ ਚੂਕੀ. “ਦੂਤ ਲਗੇ ਫਿਰਿ ਚਾਕਰੀ.” (ਸ੍ਰੀ ਮਃ ੧) ਅਰ- “ਦੂਤਨ ਕੇ ਦਲ ਆਨ ਮਿਲੇ ਜਬ.” (ਗੁਵਿ ੧੦) ਇਸ ਥਾਂ ਵੈਰੀ ਅਰਥ ਹੈ। 6. ਦੇਖੋ- ਦ੍ਯੂਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|