Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋévaa. 1. ਦੇਵਾਂ, ਭੇਟਾ ਕਰਾਂ। 2. ਦੇਣ ਵਾਲਾ, ਦਾਤਾ। 3. ਦੇਵਤਾ। 4. ਪ੍ਰਭੂ, ਹਰਿ, ਪ੍ਰਮਾਤਮਾ। 5. ਹੇ ਦੇਵ। 6. ਇਸ਼ਟ ਦੇਵ। 7. ਦੇਵਤਿਆ। 8. ਉਤਮ/ਸ੍ਰੇਸ਼ਟ ਪੁਰਸ਼। 1. offer, tender, give. 2. bestower, given. 3. god, diety. 4. Luminous Lord/God. 5. O God!. 6. God, idol. 7. dities. 8. noble man. ਉਦਾਹਰਨਾ: 1. ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥ Raga Maajh 4, 5, 2:3 (P: 95). ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਦੇਵਾ ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥ Raga Goojree 4, 6, 1:2 (P: 494). 2. ਪਾਰਬ੍ਰਹਮ ਅਪਰੰਪਰ ਦੇਵਾ ॥ Raga Maajh 5, 13, 1:1 (P: 98). 3. ਦੇਵੀ ਦੇਵਾ ਮੂਲੁ ਹੈ ਮਾਇਆ ॥ Raga Maajh 3, 33, 2:1 (P: 129). ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥ Raga Gaurhee, Kabir, 45, 2:1 (P: 332). ਤੁਮਾ ਸੋ ਠਾਕੁਰੁ ਅਉਰੁ ਨ ਦੇਵਾ ॥ (ਦੇਵਤਾ, ਪੂਜਨਯੋਗ). Raga Sorath Ravidas, 5, 4:2 (P: 659). ਪੁਛਾ ਦੇਵਾ ਮਾਣਸਾਂ ਜੋਧ ਕਰਹਿ ਅਵਤਾਰ ॥ Raga Saarang 4, Vaar 11, Salok, 1, 2:3 (P: 1241). 4. ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥ Raga Gaurhee 9, 7, 1:2 (P: 220). ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥ Raga Dhanaasaree 5, 29, 1:2 (P: 678). 5. ਦੇਵਾ ਪਾਹਨ ਤਾਰੀਅਲੇ ॥ Raga Gaurhee, Naamdev, 1, 1:1 (P: 345). 6. ਆਪੇ ਜਾਞੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ ॥ Raga Aaasaa 5, Chhant 1, 2:4 (P: 452). ਆਪ ਹੀ ਪੂਜਾਰੀ ਆਪ ਹੀ ਦੇਵਾ ॥ Raga Bilaaval 5, 6, 3:2 (P: 803). 7. ਰਾਮ ਨਾਮੁ ਦੇਵਾ ਮਹਿ ਸੂਰੁ ॥ Raga Aaasaa 1, Vaar 13, Salok, 1, 2:4 (P: 470). ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥ (ਦੇਵਤਿਆਂ ਦੇ). Raga Aaasaa Ravidas, 2, 1:2 (P: 486). 8. ਨਾਦਿ ਸਮਾਇਲੋ ਰੇ ਸਤਿਗੁਰ ਭੇਟਿਲੇ ਦੇਵਾ ॥ (ਜਦ ਸਤਿਗੁਰ ਦੇਵ (ਉਤਮ ਪੁਰਸ਼) ਨੂੰ ਮਿਲਿਆ). Raga Sorath, Naamdev, 1, 1:1 (P: 657). ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ ॥ (ਹੇ ਦੇਵ/ਹੇ ਭਲੇ ਪੁਰਸ਼). Raga Saarang, Parmaanand, 1, 1:1 (P: 1253).
|
SGGS Gurmukhi-English Dictionary |
[Interj. N.] O god!
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਦੇਣ ਵਾਲਾ. ਦਾਤਾ. “ਜੀਵਨਦੇਵਾ ਪਾਰਬ੍ਰਹਮਸੇਵਾ.” (ਧਨਾ ਮਃ ੫) 2. ਨਾਮ/n. ਦੇਵਤਾ. “ਸੋ ਮੂਰਤਿ ਹੈ ਦੇਵਾ.” (ਗਉ ਮਃ ੫) 3. ਦੇਵੀ. ਦੁਰਗਾ. “ਤ੍ਰਿਪੁੰਡੰ ਤਿਲਕ ਭਾਲ ਦੇਵਾ ਬਿਰਾਜੈ.” (ਸਲੋਹ) 4. ਸੰਬੋਧਨ. ਹੋ ਦੇਵ! Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|