Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰan. 1. ਪਤਨੀ, ਇਸਤ੍ਰੀ। 2. ਦੌਲਤ, ਪੈਸਾ ਮਾਇਆ। 3. ਸਰੀਰ (ਰੂਪੀ ਇਸਤ੍ਰੀ)। 4. ਸਲਾਹਣ ਯੌਗ। 5. ਵਾਹ, ਚੰਗੀ। 1. bride, wife. 2. wealth. 3. body (wife). 4. praise worthy. 5. what type of. ਉਦਾਹਰਨਾ: 1. ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥ Raga Sireeraag 1, 13, 4:3 (P: 19). ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ Raga Soohee 3, Vaar 9ਸ, 3, 3:1 (P: 788). 2. ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥ Raga Sireeraag 1, Pahray 1, 3:1 (P: 75). ਧਨ ਭੂਮਿ ਕਾ ਜੋ ਕਰੈ ਗੁਮਾਨੁ ॥ Raga Gaurhee 5, Sukhmanee 12, 1:7 (P: 278). 3. ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥ Raga Sireeraag 5, 93, 1:2 (P: 50). ਧਨ ਕਹੈ ਤੂ ਵਸੁ ਮੈ ਨਾਲੇ ॥ Raga Maaroo 5, Solhay, 2, 7:1 (P: 1073). 4. ਧਨ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥ Raga Malaar 4, 5, 4:2 (P: 1264). 5. ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥ Salok, Farid, 31:2 (P: 1379).
|
SGGS Gurmukhi-English Dictionary |
[1. Sk. n. 2. n. e. adj.] 1. wealth, property, 2 (from Sk. Dhanikā) woman 3. blessed (from Sk. Dhanya)
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. wealth, money, lucre, riches, pelf, capital, funds, assets, property; affluence, opulence. (2) adj. plus, positive; prep. (maths) plus. (3) n.f. bride, wife, female.
|
Mahan Kosh Encyclopedia |
ਸੰ. धन्. ਧਾ. ਸ਼ਬਦ ਕਰਨਾ, ਪੈਦਾ ਕਰਨਾ, ਫਲਣਾ। 2. ਨਾਮ/n. ਦੌਲਤ. “ਧਨ ਦਾਰਾ ਸੰਪਤਿ ਸਗਲ.” (ਸ: ਮਃ ੯) 3. ਪ੍ਯਾਰੀ ਵਸੁ੍ਤ। 4. ਸੰਪੱਤਿ. ਵਿਭੂਤੀ। 5. ਸੰ. ਧਨਿਕਾ. ਜੁਆਨ ਇਸਤ੍ਰੀ. “ਧਨ ਪਿਰੁ ਏਹਿ ਨ ਆਖੀਅਨਿ.” (ਮਃ ੩ ਵਾਰ ਸੂਹੀ) 6. ਭਾਵ- ਰੂਹ. “ਸਾ ਧਨ ਪਕੜੀ ਏਕ ਜਨਾ.” (ਗਉ ਮਃ ੧) 7. ਸ਼ਰੀਰ. ਦੇਹ. “ਜਾ ਸਾਥੀ ਉਠੀ ਚਲਿਆ, ਤਾ ਧਨ ਖਾਕੂ ਰਾਲਿ.” (ਸ੍ਰੀ ਮਃ ੫) “ਪ੍ਰਿਉ ਦੇ ਧਨਹਿ ਦਿਲਾਸਾ ਹੈ.” (ਮਾਰੂ ਸੋਲਹੇ ਮਃ ੫) ਪ੍ਰਿਯ (ਪਤਿ) ਤੋਂ ਭਾਵ- ਜੀਵਾਤਮਾ ਅਤੇ ਧਨ ਤੋਂ ਦੇਹ ਹੈ। 8. ਸੰ. ਧਨ੍ਯ. ਵਿ. ਸਲਾਹੁਣ ਯੋਗ੍ਯ. “ਧਨ ਓਹੁ ਮਸਤਕ.” (ਗਉ ਮਃ ੫) 9. ਵ੍ਯ. ਵਾਹ! ਖੂਬ! “ਪਿਰ ਵਾਤੜੀ ਨ ਪੁਛਈ, ਧਨ ਸੋਹਾਗਣਿ ਨਾਉ!” (ਸ. ਫਰੀਦ) 10. ਦੇਖੋ- ਧਨੁ 4। 11. ਧ੍ਵੰਸਨ (ਨਾਸ਼ ਕਰਨ) ਦੀ ਥਾਂ ਭੀ ਧਨ ਸ਼ਬਦ ਆਇਆ ਹੈ, ਯਥਾ- “ਨਾਮ ਮ੍ਰਿਗਨ ਸਬ ਕਹਿ ਧਨ ਸਬਦ ਉਚਾਰੀਐ.” (ਸਨਾਮਾ) ਮ੍ਰਿਗ ਨੂੰ ਕੱਟਣ ਵਾਲਾ ਖੜਗ। 12. ਨਿਧਨ (ਵਿਨਾਸ਼) ਦਾ ਸੰਖੇਪ ਭੀ ਧਨ ਸ਼ਬਦ ਹੋਸਕਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|